ਸਮੱਗਰੀ 'ਤੇ ਜਾਓ

ਕੁਇਅਰ ਸਿਧਾਂਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕੁਈਰ ਥਿਉਰੀ ਉੱਤਰ-ਸੰਰਚਨਾਵਾਦੀ ਆਲੋਚਤਨਾਤਮਿਕ ਸਿਧਾਂਤ ਹੇਠ ਇੱਕ ਵਿਚਾਰਧਾਰਾ ਹੈ ਜੋ 1990 ਦੇ ਆਸ-ਪਾਸ ਕੁਈਰ ਸਟਡੀਸ ਅਤੇ ਵੂਮਨ'ਸ ਸਟਡੀਸ ਵਿਚੋਂ ਪੈਦਾ ਹੋਈ। ਕੁਈਰ ਥਿਉਰੀ ਹੇਠ ਕਿਰਤਾਂ ਦਾ ਕੁਈਰ ਅਧਿਐਨ ਅਤੇ ਕੁਈਰਤਾ ਦਾ ਸਿਧਾਂਤਕ ਅਧਿਐਨ ਦੋਵੇਂ ਪੱਖ ਸ਼ਾਮਿਲ ਹਨ। ਇਹ ਥਿਉਰੀ ਪ੍ਰਮੁੱਖ ਤੌਰ ਉੱਤੇ ਲੌਰੇਨ ਬੇਰਲਾਂਤ, ਲੀਓ ਬਰਸਾਨੀ, ਜੂਡਿਥ ਬਟਲਰ, ਲੀ ਏਡਲਮੈਨ, ਜੈਕ ਹਲਬਰਸਟਾਮ,[1] ਡੇਵਿਡ ਹਲਪੇਰਿਨ, ਜੋਸ ਏਸਤੇਬਾਨ ਮੁਨੋਜ਼, ਅਤੇ ਈਵਕੋਸੋਫਸਕੀ ਸੇਜਵਿਕ ਤੋਂ ਪ੍ਰਭਾਵਿਤ ਹੈ। ਕੁਈਰ ਥਿਉਰੀ ਨਾਰੀਵਾਦੀ ਸਿਧਾਂਤ ਦੀਆਂ ਚੁਣੌਤੀਆਂ ਜਿਸ ਅਨੁਸਾਰ ਜੈਂਡਰ ਸਾਰ ਦਾ ਹਿੱਸਾ ਹੈ ਅਤੇ ਸਮਲਿੰਗੀ ਅਧਿਐਨ ਸਿਧਾਂਤ ਜੋ ਸਮਾਜਿਕ ਬਣਤਰਾਂ ਦੀ ਬਜਾਇ ਲਿੰਗ ਆਧਾਰਿਤ ਸਰੀਰਕ ਹੋਂਦ ਨੂੰ ਤਰਜੀਹ ਦਿੰਦਾ ਹੈ, ਦੋਹਾਂ ਉੱਪਰ ਆਧਾਰਿਤ ਹੈ। ਹਾਲਾਂਕਿ ਸਮਲਿੰਗੀ ਅਧਿਐਨ ਸਮਲਿੰਗਕਤਾ ਦੇ ਕੁਦਰਤੀ ਅਤੇ ਗੈਰ-ਕੁਦਰਤੀ ਸੁਭਾਅ ਉੱਪਰ ਹੀ ਕੇਂਦਰਿਤ ਹੈ, ਕੁਈਰ ਥਿਉਰੀ ਹਰ ਤਰਾਂ ਦੀ ਲਿੰਗਕ ਕ੍ਰਿਆ ਅਤੇ ਹੋਂਦ ਨੂੰ ਆਪਣੇ ਅਧਿਐਨ ਦਾ ਕੇਂਦਰ ਬਣਾਉਂਦੀ ਹੈ ਜੋ ਅਗਾਂਹ ਜਾ ਕੇ ਸਧਾਰਨ ਅਤੇ ਵਿਚਲਿਤ ਸ਼੍ਰੇਣੀਆਂ ਵਿੱਚ ਵੰਡੀ ਜਾਂਦੀ ਹੈ। ਇਤਾਲਵੀ ਨਾਰੀਵਾਦੀ ਚਿੰਤਕ ਅਤੇ ਫਿਲਮ ਲੇਖਕ ਟੇਰੇਸਾ ਦ ਲੌਰਿਸ(Teresa de Lauretis) ਨੇ "ਕੁਈਰ ਥਿਉਰੀ"(queer theory) ਸੰਕਲਪ ਦਿੱਤਾ ਸੀ ਜਦ ਉਹ 1990 ਵਿੱਚ ਸਾਂਤਾ ਕਰੂਜ਼ ਵਿੱਚ ਕੈਲੀਫੋਰਨੀਆ ਯੂਨੀਵਰਸਿਟੀ ਵਿੱਚ ਇੱਕ ਕਾਨਫਰੰਸ ਵਿੱਚ ਭਾਗ ਲੈ ਰਹੀ ਸੀ।  ਕੁਈਰ ਥਿਉਰੀ ਮੁੱਖ ਤੌਰ 'ਤੇ ਜੈਂਡਰ ਅਤੇ ਲਿੰਗਕ-ਖਿੱਚ ਵਿਚਾਲੇ "ਵੱਖਰਪੁਣੇ" ਦਾ ਅਧਿਐਨ ਕਰਦੀ ਹੈ। ਕੁਈਰ ਥਿਉਰੀ ਦਾ ਹੋਂਦ ਵਿੱਚ ਆਉਣਾ ਆਪਣੇ ਆਪ ਵਿੱਚ ਇੱਕ ਇਨਕਲਾਬ ਸੀ। ਇਸਦੇ ਆਉਣ ਨਾਲ ਹੀ ਲਿੰਗਕਤਾ ਦੇ ਅਧਿਐਨ ਖੇਤਰ ਨੂੰ ਇੱਕ ਨਵਾਂ ਪਸਾਰ ਮਿਲਿਆ। ਇਸਨੇ ਜਿੱਥੇ ਕਈ ਸਮਾਜਿਕ ਵਿਗਿਆਨਾਂ ਨੂੰ ਇੱਕ ਨਵਾਂ ਦ੍ਰਿਸ਼ਟੀਕੋਣ ਬਖਸ਼ਿਆ, ਉੱਥੇ ਹੀ ਇਸਨੇ ਕਈ ਹੋਰ ਵਿਵਾਦਾਂ ਨੂੰ ਜਨਮ ਦਿੱਤਾ। ਕੁਈਅਰ ਸਿਧਾਂਤ ਉਹ ਲੈਂਸ ਹੈ ਜਿਸ ਦੀ ਵਰਤੋਂ ਇਹ ਪੜਚੋਲ ਕਰਨ ਅਤੇ ਚੁਣੌਤੀ ਦੇਣ ਲਈ ਕੀਤੀ ਜਾਂਦੀ ਹੈ ਕਿ ਕਿਵੇਂ ਵਿਦਵਾਨ, ਕਾਰਕੁੰਨ, ਕਲਾਤਮਕ ਲਿਖਤਾਂ, ਅਤੇ ਮੀਡੀਆ ਲਿੰਗ-ਅਤੇ ਲਿੰਗ-ਆਧਾਰਿਤ ਬਾਈਨਰੀਆਂ ਨੂੰ ਖਤਮ ਕਰਦੇ ਹਨ, ਅਤੇ ਇਸਦਾ ਉਦੇਸ਼ ਦਰਜਾਬੰਦੀ ਨੂੰ ਖਤਮ ਕਰਨਾ ਅਤੇ ਸਮਾਜਿਕ ਅਸਮਾਨਤਾਵਾਂ ਦੇ ਵਿਰੁੱਧ ਲੜਨਾ ਹੈ।

ਇਤਿਹਾਸ

[ਸੋਧੋ]

"ਕੁਈਰ ਸਿਧਾਂਤ" ਸ਼ਬਦ ਦੀ ਗੈਰ-ਰਸਮੀ ਵਰਤੋਂ 1980 ਦੇ ਦਹਾਕੇ ਵਿੱਚ ਗਲੋਰੀਆ ਅੰਜਾਲਡਾ ਅਤੇ ਹੋਰ ਵਿਦਵਾਨਾਂ ਨਾਲ ਸ਼ੁਰੂ ਹੋਈ, ਜੋ ਖੁਦ ਫਰਾਂਸੀਸੀ ਉੱਤਰ-ਸੰਰਚਨਾਵਾਦੀ ਦਾਰਸ਼ਨਿਕ ਮਿਸ਼ੇਲ ਫੋਕੋ ਦੇ ਕੰਮ ਤੋਂ ਪ੍ਰਭਾਵਿਤ ਸਨ। ਜੋ ਕਾਮੁਕਤਾ ਨੂੰ ਸਮਾਜਿਕ ਤੌਰ ਤੇ ਨਿਰਮਿਤ ਅਤੇ ਅਸਵੀਕਾਰ ਦੀ ਪਛਾਣ ਰਾਜਨੀਤੀ ਦੇ ਰੂਪ ਵਿੱਚ ਵੇਖਦੇ ਸਨ। ਟੈਰੇਸਾ ਡੀ ਲੌਰੇਟਿਸ ਨੇ 1990 ਵਿੱਚ ਪਹਿਲੀ ਕੁਈਰ ਥਿਊਰੀ ਕਾਨਫਰੰਸ ਦਾ ਆਯੋਜਨ ਕੀਤਾ ਸੀ; 1990 ਦੇ ਦਹਾਕੇ ਦੇ ਸ਼ੁਰੂ ਵਿੱਚ, ਇਸ ਸ਼ਬਦ ਨੂੰ ਅਕਾਦਮਿਕਤਾ ਵਿੱਚ ਕਾਨੂੰਨੀ ਮਾਨਤਾ ਦਿੱਤੀ ਜਾਣੀ ਸ਼ੁਰੂ ਹੋ ਗਈ। ਸ਼ੁਰੂਆਤੀ ਸਿਧਾਂਤਕਾਰਾਂ ਦੀ ਕਤਾਰ ਵਿੱਚ ਈਵ ਕੋਸੋਫਸਕੀ ਸੇਡਗਵਿਕ, ਮਾਈਕਲ ਵਾਰਨਰ, ਜੁਡਿਥ ਬਟਲਰ, ਐਡਰੀਅਨ ਰਿਚ, ਅਤੇ ਡੇਵਿਡ ਹਲਪਰੀਨ ਸ਼ਾਮਲ ਹਨ।

ਹਵਾਲੇ

[ਸੋਧੋ]
  1. Halberstam, Jack. "An audio overview of queer theory in English and Turkish by Jack Halberstam". Retrieved 29 May 2014.