ਸਮੱਗਰੀ 'ਤੇ ਜਾਓ

ਗੋਏਤੁਰਕ ਖ਼ਨਾਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਗੋਏਤੁਰਕ
ਮੰਗੋਲੀਆ ਵਿੱਚ ਗੋਏਤੁਰਕ ਕੰਧ-ਚਿੱਤਰ (6ਵੀਂ ਤੋਂ 8ਵੀਂ ਸਦੀ)
ਕੁੱਲ ਅਬਾਦੀ
ਪਿਤਾ-ਪੁਰਖੀ ਤੋਂ ਉਈਗੁਰ, ਉਈਗੁਰ ਅਤੇ ਹੋਰ ਤੁਰਕੀ ਅਬਾਦੀ
ਅਹਿਮ ਅਬਾਦੀ ਵਾਲੇ ਖੇਤਰ
ਮੱਧ ਏਸ਼ੀਆ
ਭਾਸ਼ਾਵਾਂ
ਪੁਰਾਣੀ ਤੁਰਕੀ
ਧਰਮ
ਤੇਂਗਰੀ ਧਰਮ, ਬੁੱਧ ਧਰਮ

ਗੋਏਤੁਰਕ ਮੱਧ ਏਸ਼ੀਆ ਵਿੱਚ ਇੱਕ ਮੱਧਕਾਲੀ ਖ਼ਾਨਾਬਦੋਸ਼ ਕਬੀਲਿਆਂ ਦਾ ਮਹਾਂਸੰਘ ਸੀ ਜਿਹਨਾਂ ਨੇ 552 ਈ. ਤੋਂ 744 ਈ. ਤੱਕ ਆਪਣਾ ਗੋਏਤੁਰਕ ਖ਼ਨਾਨ (Göktürk Khaganate) ਨਾਮ ਦਾ ਸਾਮਰਾਜ ਚਲਾਇਆ। ਇਹਨਾਂ ਨੇ ਇੱਥੇ ਆਪਣੇ ਤੋਂ ਪਹਿਲੇ ਸੱਤਾਧਾਰੀ ਜੂ-ਜਾਨ ਖ਼ਨਾਨ ਨੂੰ ਹਟਾ ਕੇ ਸਿਲਕ ਰੋਡ ਤੇ ਚੱਲ ਰਹੇ ਵਪਾਰ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ। ਗੋਏਕ ਦਾ ਮਤਲਬ ਤੁਰਕੀ ਭਾਸ਼ਾ ਵਿੱਚ 'ਆਸਮਾਨ' ਹੁੰਦਾ ਹੈ ਅਤੇ 'ਗੋਏਤੁਰਕ' ਦਾ ਮਤਲਬ 'ਆਸਮਾਨੀ ਤੁਰਕ' ਹੈ। ਇਹ ਇਤਿਹਾਸ ਦਾ ਪਹਿਲਾ ਸਾਮਰਾਜ ਸੀ ਜਿਸਨੇ ਆਪਣੇ ਆਪ ਨੂੂੰ ਤੁਰਕ ਬੁਲਾਇਆ। ਇਸ ਤੋਂ ਪਹਿਲਾਂ 'ਤੁਰਕ' ਜਾਂ 'ਤੁਰੂਕ' ਨਿਪੁੰਨ ਲੁਹਾਰ ਮੰਨੇ ਜਾਂਦੇ ਸਨ ਪਰ ਰਾਜੇ ਮਹਾਰਾਜੇ ਨਹੀਂ।[1]

ਗੋਏਤੁਰਕ ਸਾਮਰਾਜ ਦੀ ਸਥਾਪਨਾ ਬੂਮੀਨ ਖ਼ਾਗਾਨ (Bumin Qaghan) ਨੇ ਕੀਤੀ ਸੀ ਅਤੇ ਇਸਦੇ ਅਧੀਨ ਮੱਧ ਏਸ਼ੀਆ ਦੇ ਸਤੈਪੀ ਖੇਤਰ ਦੇ ਬਹੁਤ ਸਾਰੇ ਕਬੀਲੇ ਇਕੱਠੇ ਹੋ ਗਏ। ਪਰ ਚੌਥੇ ਖ਼ਾਗਾਨ (ਜਿਸਦਾ ਨਾਮ ਤਸਪਰ ਖ਼ਾਗਾਨ ਸੀ) ਦੇ ਪਿੱਛੋਂ ਇਹ ਸਾਮਰਾਜ ਦੋ ਹਿੱਸਿਆਂ-ਪੂਰਬੀ ਖ਼ਾਗਾਨ ਅਤੇ ਪੱਛਮੀ ਖ਼ਾਗਾਨ ਵਿੱਚ ਵੰਡਿਆ ਗਿਆ। ਅਤੇ ਅੱਗੇ ਚੱਲ ਕੇ ਕੁਝ ਕਬੀਲਿਆਂ ਨੇ ਗੋਏਤੁਰਕਾਂ ਦੇ ਖ਼ਿਲਾਫ਼ ਵਿਦਰੋਹ ਕੀਤਾ ਅਤੇ ਉਹਨਾਂ ਦਾ ਰਾਜ ਖ਼ਤਮ ਹੋਣ ਦੇ ਨਾਲ-ਨਾਲ 744 ਈ. ਵਿੱਚ ਉਈਗੁਰ ਖ਼ਾਗਾਨ ਸਭ ਤੋਂ ਸ਼ਕਤੀਸ਼ਾਲੀ ਤੁਰਕ ਸਾਮਰਾਜ ਦੇ ਰੂਪ ਵਿੱਚ ਉੱਭਰੀ।[2]

ਇਹ ਵੀ ਵੇਖੋ

[ਸੋਧੋ]

ਹਵਾਲੇ

[ਸੋਧੋ]
  1. Encyclopedia of the Peoples of Asia and Oceania, Barbara A. West,।nfobase Publishing, 2009,।SBN 978-1-4381-1913-7, ... Gokturk or Kok turk The first people to use the ethnonym Turk to refer to themselves were the Turuk peoples of the Gokturk khanate ... Prior to the development of the Gokturk empire, the Turuk people were known as skilled ironworkers ...
  2. Silk Road to Ruin:।s Central Asia the New Middle East?, Ted Rall, NBM, 2006,।SBN 978-1-56163-454-5, ... The Uyghur tribal federation was ruled by the Juan Juan during the late 5th and early 6th centuries before being absorbed by the Gokturk Khanate. Then, in 744, the Uyghurs successfully rebelled against the Turkic Empire and formed a new Uyghur Empire ...