ਜ਼ਾਹਿਰ ਰਾਇਹਾਨ
ਫਰਮਾ:ਵਿਕੀਪੀਡੀਆ ਏਸ਼ੀਆਈ ਮਹੀਨਾ 2020
ਜ਼ਾਹਿਰ ਰਾਇਹਾਨ | |
---|---|
জহির রায়হান | |
ਜਨਮ | ਫੇਨੀ ਮਹਾਕੁਮਾ, ਬੰਗਾਲ ਸਰਕਾਰ, ਬਰਤਾਨਵੀ ਭਾਰਤ | 19 ਅਗਸਤ 1935
ਗਾਇਬ | ਬੰਗਲਾਦੇਸ਼ |
ਸਥਿਤੀ | ਮੌਤ ਮੰਨ ਲਈ ਗਈ |
ਸਿੱਖਿਆ | ਬੀ.ਏ. |
ਅਲਮਾ ਮਾਤਰ | ਢਾਕਾ ਯੂਨੀਵਰਸਿਟੀ |
ਪੇਸ਼ਾ |
|
ਜ਼ਿਕਰਯੋਗ ਕੰਮ | ਸਟੋਪ ਜੇਨੋਸਾਇਡ |
ਜੀਵਨ ਸਾਥੀ | |
ਰਿਸ਼ਤੇਦਾਰ | ਸ਼ਾਹੀਦੁੱਲਾ ਕੈਸਰ (ਭਰਾ) |
ਪੁਰਸਕਾਰ | full list |
ਜ਼ਾਹਿਰ ਰਾਇਹਾਨ (19 ਅਗਸਤ 1935 - 30 ਜਨਵਰੀ 1972 ਅਲੋਪ ਹੋ ਗਿਆ) ਇੱਕ ਬੰਗਲਾਦੇਸ਼ ਦਾ ਨਾਵਲਕਾਰ, ਲੇਖਕ ਅਤੇ ਫ਼ਿਲਮ ਨਿਰਮਾਤਾ ਸੀ। ਉਹ ਬੰਗਲਾਦੇਸ਼ ਦੀ ਆਜ਼ਾਦੀ ਦੀ ਜੰਗ ਦੌਰਾਨ ਬਣੀ ਆਪਣੀ ਦਸਤਾਵੇਜ਼ੀ ਸਟਾਪ ਜੇਨੋਸਾਇਡ (1971) ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ[1] ਉਸ ਨੂੰ 1977 ਵਿਚ ਇਕਤੁਸ਼ੀ ਪਦਕ ਅਤੇ 1992 ਵਿਚ ਬੰਗਲਾਦੇਸ਼ ਸਰਕਾਰ ਦੁਆਰਾ ਆਜ਼ਾਦੀ ਦਿਵਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।[2] [3]
ਮੁੱਢਲੀ ਜ਼ਿੰਦਗੀ ਅਤੇ ਸਿੱਖਿਆ
[ਸੋਧੋ]ਰਾਇਹਾਨ ਦਾ ਜਨਮ ਮੁਹੰਮਦ ਜ਼ਹੀਰਉੱਲਾ 19 ਅਗਸਤ 1935 ਨੂੰ ਨੋਖਾਲੀ ਜ਼ਿਲ੍ਹੇ ਦੇ ਤਤਕਾਲੀ ਫੇਨੀ ਮਹਾਕੁਮਾ ਵਿੱਚ ਮਜੂਪੁਰ ਪਿੰਡ ਵਿੱਚ ਹੋਇਆ ਸੀ। [4] 1947 ਵਿੱਚ ਬੰਗਾਲ ਦੀ ਵੰਡ ਤੋਂ ਬਾਅਦ, ਉਹ ਆਪਣੇ ਮਾਪਿਆਂ ਸਮੇਤ, ਕਲਕੱਤੇ ਤੋਂ ਆਪਣੇ ਪਿੰਡ ਵਾਪਸ ਆਇਆ। ਉਸਨੇ ਢਾਕਾ ਯੂਨੀਵਰਸਿਟੀ ਤੋਂ ਬੰਗਾਲੀ ਵਿਚ ਆਪਣੀ ਬੈਚਲਰ ਦੀ ਡਿਗਰੀ ਹਾਸਿਲ ਕੀਤੀ।
ਕਰੀਅਰ
[ਸੋਧੋ]ਰਾਇਹਾਨ ਨੇ ਬੰਗਾਲੀ ਸਾਹਿਤ ਵਿੱਚ ਪੋਸਟ ਗ੍ਰੈਜੂਏਟ ਡਿਗਰੀ ਪ੍ਰਾਪਤ ਕੀਤੀ। ਸਾਹਿਤਕ ਕੰਮਾਂ ਦੇ ਨਾਲ ਰਾਇਹਾਨ ਨੇ ਇੱਕ ਪੱਤਰਕਾਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਸੀ, ਜਦੋਂ ਉਹ 1950 ਵਿੱਚ ਜੁਗਰ ਆਲੋ ਵਿੱਚ ਸ਼ਾਮਿਲ ਹੋਇਆ ਸੀ। ਬਾਅਦ ਵਿਚ ਉਸਨੇ ਅਖ਼ਬਾਰਾਂ, ਖੱਪਚੜਾ, ਜੰਤਰਿਕ ਅਤੇ ਸਿਨੇਮਾ ਵਿਚ ਵੀ ਕੰਮ ਕੀਤਾ। ਉਸਨੇ 1956 ਵਿਚ ਪ੍ਰੋਬਾਹੋ ਦੇ ਸੰਪਾਦਕ ਵਜੋਂ ਵੀ ਕੰਮ ਕੀਤਾ।[5] ਉਸ ਦਾ ਛੋਟਾ ਕਹਾਣੀਆਂ ਦਾ ਪਹਿਲਾ ਸੰਗ੍ਰਹਿ, ਸੁਰਯਗ੍ਰਹਿਣ 1955 ਵਿਚ ਪ੍ਰਕਾਸ਼ਿਤ ਹੋਇਆ ਸੀ। ਉਸਨੇ 1957 ਵਿਚ ਉਰਦੂ ਫ਼ਿਲਮ ਜਾਗੋ ਹੂਆ ਸੇਵਰਾ ਵਿਚ ਸਹਾਇਕ ਨਿਰਦੇਸ਼ਕ ਵਜੋਂ ਕੰਮ ਕੀਤਾ। [6] ਫ਼ਿਲਮ ਵਿਚ ਇਹ ਉਸ ਦੀ ਪਹਿਲੀ ਸਿੱਧੀ ਸ਼ਮੂਲੀਅਤ ਸੀ। ਉਸ ਨੇ ਫ਼ਿਲਮ ਜੇ ਨਦੀ ਮਾਰੂਪਤੇ ਵਿੱਚ ਸਲਾਹੁਦੀਨ ਦੀ ਸਹਾਇਤਾ ਕੀਤੀ ਸੀ। ਫ਼ਿਲਮ ਨਿਰਮਾਤਾ ਅਹਿਤੇਸ਼ਮ ਨੇ ਉਸ ਨੂੰ ਆਪਣੀ ਫ਼ਿਲਮ ਈ ਦੇਸ਼ ਤੋਮਰ ਅਮਰ 'ਤੇ ਵੀ ਲਗਾਇਆ, ਜਿਸ ਲਈ ਉਸਨੇ ਮੁੱਖ ਗੀਤ ਲਿਖਿਆ ਸੀ। 1960 ਵਿਚ ਉਸਨੇ ਆਪਣੀ ਫ਼ਿਲਮਕੋਖੋਨੋ ਅਸ਼ੈਨੀ ਨਾਲ ਡਾਇਰੈਕਟਿਵ ਡੱਬਟ ਬਣਾਇਆ, ਜੋ 1961 ਵਿਚ ਰਿਲੀਜ਼ ਹੋਈ ਸੀ। 1964 ਵਿਚ ਉਸਨੇ ਪਾਕਿਸਤਾਨ ਦੀ ਪਹਿਲੀ ਰੰਗੀਨ ਫ਼ਿਲਮ ਸੰਗਮ ਬਣਾਈ ਅਤੇ ਅਗਲੇ ਸਾਲ ਆਪਣੀ ਪਹਿਲੀ ਸਿਨੇਮਾਕੋਪ ਫ਼ਿਲ, ਬਹਾਨਾ ਨੂੰ ਪੂਰਾ ਕੀਤਾ ਸੀ।
ਰਾਇਹਾਨ 1952 ਦੀ ਭਾਸ਼ਾ ਲਹਿਰ ਦਾ ਸਰਗਰਮ ਸਮਰਥਕ ਸੀ ਅਤੇ 21 ਫ਼ਰਵਰੀ 1952 ਨੂੰ ਅਮਤਾਲਾ ਦੀ ਇਤਿਹਾਸਕ ਬੈਠਕ ਵਿੱਚ ਮੌਜੂਦ ਸੀ। ਭਾਸ਼ਾ ਅੰਦੋਲਨ ਦਾ ਪ੍ਰਭਾਵ ਉਸ ਉੱਤੇ ਇੰਨਾ ਜ਼ਬਰਦਸਤ ਸੀ ਕਿ ਉਸਨੇ ਇਸਨੂੰ ਆਪਣੀ ਮਹੱਤਵਪੂਰਣ ਫ਼ਿਲਮ ਜੀਬਨ ਥਕੇ ਨੇਯਾ ਦੇ ਅਧਾਰ ਵਜੋਂ ਵਰਤਿਆ। ਉਸਨੇ ਪੂਰਬੀ ਪਾਕਿਸਤਾਨ ਵਿੱਚ 1969 ਦੇ ਵੱਡੇ ਪੱਧਰ ਤੇ ਹੋਏ ਵਿਦਰੋਹ ਵਿੱਚ ਵੀ ਹਿੱਸਾ ਲਿਆ ਸੀ। 1971 ਵਿਚ ਉਹ ਬੰਗਲਾਦੇਸ਼ ਦੀ ਆਜ਼ਾਦੀ ਦੀ ਜੰਗ ਵਿਚ ਸ਼ਾਮਿਲ ਹੋਇਆ ਅਤੇ ਇਸ ਵਿਸ਼ੇ 'ਤੇ ਦਸਤਾਵੇਜ਼ੀ ਫ਼ਿਲਮਾਂ ਵੀ ਬਣਾਈਆਂ। [7] ਆਜ਼ਾਦੀ ਦੀ ਲੜਾਈ ਦੇ ਦੌਰਾਨ ਰਾਇਹਾਨ ਕਲਕੱਤੇ ਚਲਾ ਗਿਆ, ਜਿਥੇ ਉਸ ਦੀ ਫ਼ਿਲਮ ਜੀਬਨ ਥਕੇ ਨੇਯਾ ਦਿਖਾਈ ਗਈ। ਉਸ ਦੀ ਫ਼ਿਲਮ ਦੀ ਸੱਤਿਆਜੀਤ ਰੇ, ਰਿਤਵਿਕ ਘਾਤਕ, ਮ੍ਰਿਣਾਲ ਸੇਨ ਅਤੇ ਤਪਨ ਸਿਨਹਾ ਨੇ ਬਹੁਤ ਪ੍ਰਸ਼ੰਸਾ ਕੀਤੀ ਸੀ। ਹਾਲਾਂਕਿ ਉਹ ਉਸ ਸਮੇਂ ਵਿੱਤੀ ਮੁਸ਼ਕਲਾਂ ਵਿੱਚ ਸੀ, ਉਸਨੇ ਕਲਕੱਤੇ ਤੋਂ ਆਪਣਾ ਸਾਰਾ ਪੈਸਾ ਆਜ਼ਾਦੀ ਘੁਲਾਟੀਆਂ ਦੇ ਟਰੱਸਟ ਨੂੰ ਦੇ ਦਿੱਤਾ ਸੀ।[8]
ਨਿੱਜੀ ਜ਼ਿੰਦਗੀ
[ਸੋਧੋ]ਰਾਇਹਾਨ ਦਾ ਦੋ ਵਾਰ ਵਿਆਹ ਹੋਇਆ ਸੀ, ਪਹਿਲਾ 1961 ਵਿੱਚ ਸੁਮਿਤਾ ਦੇਵੀ ਅਤੇ ਦੂਜਾ 1968 ਵਿੱਚ ਸ਼ੁਚੰਦਾ ਨਾਲ ਹੋਇਆ ਸੀ, ਦੋਵੇਂ ਫ਼ਿਲਮ ਅਭਿਨੇਤਰੀਆਂ ਸਨ। ਸੁਮਿਤਾ ਨਾਲ ਉਸ ਦੇ ਦੋ ਪੁੱਤਰ, ਬਿਪੁਲ ਰਾਇਹਾਨ ਅਤੇ ਅਨੋਲ ਰਾਇਹਾਨ ਸਨ। ਸ਼ੁਚੌਂਦਾ ਦੇ ਨਾਲ ਵੀ ਉਸਦੇ ਦੋ ਪੁੱਤਰ ਸਨ ਜਿਨ੍ਹਾਂ ਦਾ ਨਾਮ ਓਪੂ ਰਾਇਹਾਨ ਅਤੇ ਟੋਪੂ ਰਾਇਹਾਨ ਸੀ। [9]
ਅਲੋਪ ਹੋਣਾ
[ਸੋਧੋ]ਰਾਇਹਾਨ 30 ਜਨਵਰੀ 1972 ਨੂੰ ਆਪਣੇ ਭਰਾ, ਇਕ ਪ੍ਰਸਿੱਧ ਲੇਖਕ ਸ਼ਾਹਿਦਉੱਲਾ ਕੈਸਰ ਨੂੰ ਲੱਭਣ ਦੀ ਕੋਸ਼ਿਸ਼ ਵਿਚ ਅਲੋਪ ਹੋ ਗਿਆ, ਜਿਸ ਨੂੰ ਮੁਕਤ ਯੁੱਧ ਦੇ ਅਖੀਰਲੇ ਦਿਨਾਂ ਵਿਚ ਪਾਕਿਸਤਾਨ ਦੀ ਸੈਨਾ ਅਤੇ / ਜਾਂ ਸਥਾਨਕ ਸਹਿਯੋਗੀ ਲੋਕਾਂ ਨੇ ਫੜ੍ਹ ਲਿਆ ਸੀ ਅਤੇ ਮਾਰਿਆ ਗਿਆ ਸੀ। [10] ਇਹ ਮੰਨਿਆ ਜਾਂਦਾ ਹੈ ਕਿ ਉਹ ਬਹੁਤ ਸਾਰੇ ਹੋਰ ਲੋਕਾਂ ਨਾਲ ਮਾਰਿਆ ਗਿਆ ਸੀ ਜਦੋਂ ਹਥਿਆਰਬੰਦ ਬਿਹਾਰੀ ਸਹਿਯੋਗੀ ਅਤੇ ਪਾਕਿਸਤਾਨੀ ਸੈਨਾ ਦੇ ਸੈਨਿਕਾਂ ਨੇ ਉਨ੍ਹਾਂ 'ਤੇ ਗੋਲੀਆਂ ਚਲਾਈਆਂ ਸਨ ਜਦੋਂ ਉਹ ਰਾਜਧਾਨੀ ਢਾਕਾ ਦੇ ਇੱਕ ਉਪਨਗਰ ਮੀਰਪੁਰ ਗਏ ਸਨ ਜੋ ਕਿ ਉਸ ਸਮੇਂ ਸਹਿਯੋਗੀ ਪਾਕਿਸਤਾਨੀ / ਬਿਹਾਰੀ ਦੇ ਕੁਝ ਗੜ੍ਹਾਂ ਵਿੱਚੋਂ ਇੱਕ ਸੀ।
ਕਿਤਾਬਾਂ
[ਸੋਧੋ]ਨਾਵਲ
[ਸੋਧੋ]- ਸ਼ੇਸ਼ ਬਿਕਲੇਰ ਮੇਏ (ਏ ਗਰਲ ਇਨ ਦ ਲੇਟ ਆਫਟਰ-ਨੂਨ)
- ਤ੍ਰਿਸ਼ਨਾ (ਥ੍ਰ੍ਸਟ)
- ਹਜਰ ਬਛਾਰ ਧੇਰ (ਫਾਰ ਥਾਉਂਜੰਡ ਈਅਰਜ)
- ਅਰੇਕ ਪਲਗੁਨ (ਅਨਾਦਰ ਸਪਰਿੰਗ)
- ਬਰਫ਼ ਗਲਾ ਨਦੀ (ਰੀਵਰ ਆਫ ਮੇਲਟਡ ਆਇਸ)
- ਅਰ ਕਟੋ ਦਿਨ (ਹਾਓ ਮੈਨੀ ਮੋਰ ਡੇਅਜ)
- ਕਾਏਕਤੀ ਮ੍ਰਿਤਉ (ਏ ਫਿਊ ਡੇਥਜ)
- ਏਕੁਸ਼ੇ ਫ਼ਰਵਰੀ (21 ਫ਼ਰਵਰੀ)
ਲਘੂ ਕਹਾਣੀਆਂ
[ਸੋਧੋ]- ਸੋਨਾਰ ਹਰਿਨ (ਦ ਗੋਲਡਨ ਡੀਅਰ)
- ਸਮਾਯੇਰ ਪਰਾਯੋਜਨਾ (ਫ਼ਾਰ ਦ ਨੀਡ ਆਫ ਟਾਈਮ)
- ਏਕਤੀ ਜਗਿਆਸਾ (ਵਨ ਕ਼ੁਏਸ਼ਨ)
- ਹਰਾਨੋ ਬਲੇ (ਦ ਲੋਸਟ ਰਿੰਗ)
- ਬਾਧ (ਦ ਪ੍ਰੋਟੇਸਟ)
- ਸੂਰਯਾਗ੍ਰਹਿਣ (ਦ ਸੋਲਰ ਏਕਲਿਪਸ)
- ਨਯਾ ਪਤਨ (ਦ ਨਿਊ ਫ਼ਾਊਂਡੇਸ਼ਨ)
- ਭੰਗਾਚੋਰਾ (ਦ ਬ੍ਰੋਕਨ)
- ਅਪਰਾਧ (ਦ ਕ੍ਰਾਇਮ)
- ਸ੍ਵੀਕਿਰਤੀ (ਦ ਕੰਗ੍ਰਾਚੁਲੈਸ਼ਨ)
- ਅਤੀ ਪ੍ਰੀਚਿਤੋ (ਵੇਰੀ ਫੈਮਿਲਰ)
- ਇੱਛਾ ਅਨੀਇੱਛਾ (ਵਿਸ਼ ਓਰ ਨੋ ਵਿਸ਼)
- ਜਨਮਾਂਤਰ (ਰੀਏਨਕਰਮੇਸ਼ਨ)
- ਪੋਸਟਰ
- ਇਛਾਗਰ ਅਗੁਨ ਜਵਾਲਛੀ (ਬਰਨਟ ਇਨ ਦ ਫਾਇਰ ਆਫ ਵਿਸ਼)
- ਕਟੋਗੁਲੋ ਕੁਕੁਰੇਰ ਅਰਤਾਂਦ (ਬਾਰਕ ਆਫ ਸਮ ਡੋਗਸ)
- ਕਾਏਕਤੀ ਸੇਨਲਾਪ (ਸਮ ਡਾਇਲਾਗਸ)
- ਦੇਮਾਗ(ਪਰਾਈਡ)
- ਮਸਕੇਅਰ
- ਏਕੁਸ਼ੇਰ ਗਲਪੋ (ਸਟੋਰੀ ਆਫ 21)
ਫ਼ਿਲਮੋਗ੍ਰਾਫੀ
[ਸੋਧੋ]- ਫ਼ਿਲਮਾਂ
- ਕੋਖੋਨੋ ਅਸ਼ੈਨੀ, 1961 [11]
- ਸੋਨਾਰ ਕਾਜੋਲ, 1962 ( ਕਲੀਮ ਸ਼ਰਾਫੀ ਦੇ ਨਾਲ ਮਿਲ ਕੇ) [10] [12]
- ਕੰਚਰ ਦਿਆਲ, 1963 [13]
- ਸੰਗਮ, 1964, ਉਰਦੂ [14]
- ਬਹਾਨਾ, 1965, ਉਰਦੂ [15]
- ਬੇਹੁਲਾ, 1966 [16]
- ਅਨਵਾਰਾ, 1967 [17]
- ਅਗੁਨ ਨੀਏ ਖੇਲਾ, 1967 [22]
- ਜੂਲੀਕਾ, 1968 [23]
- ਸ਼ੇਸ਼ ਪਰਜਯਾਂਤਾ, 1969 [24]
- ਜਿਬੋਨ ਥਕੇ ਨਯਾ, 1970 [25]
- ਜਲਤੇ ਸੂਰਜ ਕੇ ਨੀਚੇ, 1971, ਉਰਦੂ [26]
- ਲੇਟ ਦੇਅਰ ਬੀ ਰਾਇਟ, ਨਾ-ਮੁਕੰਮਲ [27]
- ਦਸਤਾਵੇਜ਼ੀ ਫ਼ਿਲਮਾਂ
- ਸਟੋਪ ਜੇਨੋਸਾਇਡ [10]
- ਏ ਸਟੇਟ ਇਜ਼ ਬੋਰਨ
- ਲਿਬਰੇਸ਼ਨ ਫਾਈਟਰਜ਼ (ਉਤਪਾਦਨ)
- ਇਨੋਸੇਂਟ ਮਿਲੀਅਨ (ਉਤਪਾਦਨ)
ਨਿਰਮਾਤਾ
[ਸੋਧੋ]- ਕੰਚਰ ਦਿਆਲ, 1963 [13]
- ਸੰਗਮ, 1964, ਉਰਦੂ [14]
- ਬਹਾਨਾ, 1965, ਉਰਦੂ [15]
- ਬੇਹੁਲਾ, 1966 [16]
- ਰੋਈ ਭਾਈ, 1967 [17]
- ਦੂਈ ਭਾਈ, 1968 [23]
- ਸ਼ੂਰਾਨੀ ਦੁਰਾਨੀ, 1968
- ਮੋਨਰ ਮੋਟੋ ਬੋਉ, 1969 [28]
- ਸ਼ੇਸ਼ ਪਰਜਯਾਂਤਾ, 1969 [24]
- ਜੀਬਨ ਥਕੇ ਨਯਾ, 1970, ਏ. ਰਹਿਮਾਨ ਨਾਲ [25]
ਅਵਾਰਡ
[ਸੋਧੋ]- ਆਦਮਜੀ ਸਾਹਿਤਕ ਪੁਰਸਕਾਰ
- ਬੰਗਲਾ ਅਕਾਦਮੀ ਸਾਹਿਤਕ ਅਵਾਰਡ (1972)
- ਏਕੁਸ਼ੇ ਪਦਕ (1977)
- ਸੁਤੰਤਰਤਾ ਦਿਵਸ ਪੁਰਸਕਾਰ (1992)
- ਬੰਗਲਾਦੇਸ਼ ਨੈਸ਼ਨਲ ਫ਼ਿਲਮ ਅਵਾਰਡ (2005)
ਇਹ ਵੀ ਵੇਖੋ
[ਸੋਧੋ]- ਗਾਇਬ ਹੋਏ ਲੋਕਾਂ ਦੀ ਸੂਚੀ
ਨੋਟ
[ਸੋਧੋ]- ↑ Khan 2012
- ↑ একুশে পদকপ্রাপ্ত সুধীবৃন্দ [Ekushey Padak winners list] (in Bengali). Government of Bangladesh. Retrieved 23 August 2017.
- ↑ "Independence Day Award" (PDF). Government of Bangladesh. Retrieved 23 September 2016.
- ↑ "Profiles of martyred intellectuals". The Daily Star. Archived from the original on 3 ਦਸੰਬਰ 2013. Retrieved 19 November 2014.
- ↑ "Zahir Raihan: Recalling an Intellectual". The Daily Sun. Retrieved 14 June 2017.
- ↑ "Zahir Raihan: The unparalleled legend". The Daily Star. 19 August 2019. Retrieved 20 August 2019.
- ↑ The Daily Prothom Alo,17 August 2006
- ↑ "Akhono Obohelito Zahir Raihan" Hossain, Amzad. The Daily Prothom Alo, 17 August 2006
- ↑ বিপুল রায়হান গুরুতর অসুস্থ:প্রধানমন্ত্রীর সহায়তা কামনা. Prothom Alo. 12 March 2015. Archived from the original on 25 ਦਸੰਬਰ 2018. Retrieved 12 ਜਨਵਰੀ 2022.
{{cite news}}
: Unknown parameter|dead-url=
ignored (|url-status=
suggested) (help) - ↑ 10.0 10.1 10.2 Ferdous, Fahmim (19 February 2013). "Zahir Raihan: Capturing national struggles on celluloid". The Daily Star. Archived from the original on 10 ਨਵੰਬਰ 2013. Retrieved 9 November 2013.
- ↑ Gazdar 1997
- ↑ Gazdar 1997
- ↑ 13.0 13.1 Gazdar 1997
- ↑ 14.0 14.1 Gazdar 1997
- ↑ 15.0 15.1 Gazdar 1997
- ↑ 16.0 16.1 Gazdar 1997
- ↑ 17.0 17.1 Gazdar 1997
- ↑ "It's a special day for Sabina Yasmin Sunday". The Independent. Dhaka. 4 September 2016. Archived from the original on 14 ਜੁਲਾਈ 2020. Retrieved 7 ਨਵੰਬਰ 2020.
- ↑ "Sabina pays tribute to Altaf Mahmud". New Age. 12 June 2017.
- ↑ "Lifetime Achievement Award Winners!". The Daily Star. 28 October 2017.
- ↑ Hasan, Rakib (31 January 2020). "Zahir Raihan made significant contribution to Bengali literature: speakers". New Age.
- ↑ Author Mushtaq Gazdar attributes Agun Niye Khela to director Nurul Haq. Recollections in some present day news articles say it was jointly directed by Nurul Haque Bacchu and Amzad Hossain.[18][19] In contrast, some present day news articles say it was directed by Zahir Raihan or was his film.[20][21]
- ↑ 23.0 23.1 Gazdar 1997
- ↑ 24.0 24.1 Gazdar 1997
- ↑ 25.0 25.1 Gazdar 1997
- ↑ Hoek 2014
- ↑ Raju 2002
- ↑ Gazdar 1997
ਹਵਾਲੇ
[ਸੋਧੋ]ਫੁਟਨੋਟਸ
[ਸੋਧੋ]ਕਿਤਾਬਚਾ
[ਸੋਧੋ]ਬਾਹਰੀ ਲਿੰਕ
[ਸੋਧੋ]- Zahir Raihan, ਇੰਟਰਨੈੱਟ ਮੂਵੀ ਡੈਟਾਬੇਸ 'ਤੇ
- জহির রায়হান – গুনীজন.কম. Gunijan (in Bengali).