ਟੋਰਨੈਡੋ
ਹਵਾ ਦੀ ਪ੍ਰਚੰਡ ਘੁੰਮਣਘੇਰੀ ਵਾਲੇ ਖੰਭੇ ਨੂੰ ਟੋਰਨੈਡੋ ਕਿਹਾ ਜਾਂਦਾ ਹੈ ਜੋ ਧਰਤੀ ਦੀ ਸਤ੍ਹਾ ਅਤੇ ਕਪਾਹੀ ਬੱਦਲਾਂ ਦੋਨਾਂ ਨੂੰ ਛੂੰਹਦਾ ਹੁੰਦਾ ਹੈ। ਇਸ ਨੂੰ ਅਕਸਰ ਘੁੰਮਣਘੇਰੀ, ਸਾਈਕਲੋਨ ਅਤੇ ਪੰਜਾਬੀ ਵਿੱਚ ਵਾਵਰੋਲਾ ਕਿਹਾ ਜਾਂਦਾ ਹੈ। ਹਾਲਾਂਕਿ ਮੌਸਮ ਵਿਗਿਆਨ ਵਿੱਚ ਸਾਈਕਲੋਨ ਸ਼ਬਦ ਦਾ ਪ੍ਰਯੋਗ ਵਧੇਰੇ ਵਿਆਪਕ ਅਰਥਾਂ ਵਿੱਚ ਘੱਟ ਦਬਾਓ ਵਾਲੇ ਤੂਫਾਨਾਂ ਲਈ ਕੀਤਾ ਜਾਂਦਾ ਹੈ।[1]
ਟੋਰਨੈਡੋ ਵੱਖ ਵੱਖ ਸਰੂਪ ਅਤੇ ਸ਼ਕਲਾਂ ਵਾਲੇ ਹੁੰਦੇ ਹਨ ਲੇਕਿਨ ਉਹ ਆਮ ਤੌਰ 'ਤੇ ਕੀਪ ਦੇ ਰੂਪ ਵਿੱਚ ਦਿਖਦੇ ਹਨ ਜਿਹਨਾਂ ਦਾ ਤੰਗ ਭਾਗ ਧਰਤੀ ਦੀ ਸਤ੍ਹਾ ਨੂੰ ਛੂੰਹਦਾ ਹੁੰਦਾ ਹੈ ਅਤੇ ਇਸ ਦਾ ਦੂਜਾ ਸਿਰਾ ਗਰਦ ਦੇ ਬੱਦਲਾਂ ਦੁਆਰਾ ਘੇਰ ਲਿਆ ਜਾਂਦਾ ਹੈ। ਜਿਆਦਾਤਰ ਘੁੰਮਣਘੇਰੀਆਂ ਵਿੱਚ ਹਵਾ ਦੀ ਰਫ਼ਤਾਰ 110 ਮੀਲ ਪ੍ਰਤੀ ਘੰਟਾ (180 ਕਿਮੀ/ਘੰਟਾ) ਤੋਂ ਘੱਟ ਅਤੇ ਉੱਚਾਈ ਲਗਭਗ 250 ਫੁੱਟ (80 ਮੀ) ਤੋਂ ਜਿਆਦਾ ਹੁੰਦੀ ਹੈ ਅਤੇ ਇਹ ਛਿਤਰਾ ਜਾਣ ਤੋਂ ਪਹਿਲਾਂ ਕੁੱਝ ਮੀਲਾਂ ਤੱ ਚੱਲਦਾ ਹੈ। ਮੁੱਖ ਚਰਮ ਮਾਨ ਤੱਕ ਪਹੁੰਚਣ ਵਾਲੇ ਟੋਰਨੈਡੋ 300 ਮੀਲ ਪ੍ਰਤੀ ਘੰਟਾ (480 ਕਿਮੀ/ਘੰਟਾ) ਤੋਂ ਵੀ ਜਿਆਦਾ ਵੇਗ ਪ੍ਰਾਪਤ ਕਰ ਸਕਦੇ ਹਨ ਅਤੇ 3 ਕਿਮੀ ਤੋਂ ਵੀ ਜਿਆਦਾ ਵਿਸਥਾਰਿਤ ਹੋ ਸਕਦੇ ਹਨ ਅਤੇ ਦਰਜਨਾਂ ਮੀਲ ਧਰਤੀ ਦੀ ਸਤ੍ਹਾ ਉੱਤੇ ਚੱਲ ਸਕਦੇ ਹਨ। ਇਹ ਕਿਸੇ ਵੀ ਮੌਸਮ ਵਿੱਚ ਆ ਸਕਦੇ ਹਨ।
ਹਵਾਲੇ
[ਸੋਧੋ]- ↑ "merriam-webster.com". merriam-webster.com. Retrieved 2012-09-03.