ਨਰਕ
ਨਰਕ (ਸੰਸਕ੍ਰਿਤ: नरक) ਸ਼ਬਦ ਸੰਸਕ੍ਰਿਤ ਭਾਸ਼ਾ ਤੋਂ ਲਿਆ ਗਿਆ ਹੈ ਅਤੇ ਇਸਦਾ ਅਰਥ ਹਿੰਦੀ ਭਾਸ਼ਾ ਦੇ ਸ਼ਬਦ ਨਰਕ ਵਾਲਾ ਹੀ ਹੈ। ਇਸ ਉਹ ਥਾਂ ਹੈ ਜਿੱਥੇ ਪਾਪੀਆਂ ਨੂੰ ਮੌਤ ਤੋਂ ਬਾਅਦ ਸਜ਼ਾ ਵਜੋਂ ਰੱਖਿਆ ਜਾਂਦਾ ਹੈ।[1] ਇਸ ਵਿੱਚ ਮੌਤ ਦੇ ਦੇਵਤੇ, ਯਮ ਦਾ ਵੀ ਵਾਸ ਹੈ। ਅਜਿਹਾ ਕਿਹਾ ਜਾਂਦਾ ਹੈ ਕਿ ਇਹ ਬ੍ਰਹਿਮੰਡ ਦੇ ਦੱਖਣ ਵਿੱਚ ਅਤੇ ਧਰਤੀ ਥੱਲੇ ਸਥਿਤ ਹੈ। ਨਰਕ ਦੀ ਗਿਣਤੀ, ਨਾਂ ਅਤੇ ਉੱਥੇ ਭੇਜੇ ਜਾਂ ਵਾਲੇ ਪਾਪੀ ਦੇ ਬਾਰੇ ਵੱਖ ਵੱਖ ਥਾਵਾਂ ਤੇ ਵੱਖ ਵੱਖ ਵਿਚਾਰ ਦਿੱਤੇ ਗਏ ਹਨ; ਪਰ, ਬਹੁਤ ਸਾਰੇ ਸ਼ਾਸਤਰ 28 ਕਿਸਮ ਦਾ ਵਰਣਨ ਕਰਦੇ ਹਨ। [1] ਮੌਤ ਤੋਂ ਬਾਅਦ, ਯਮਯੰਮ ਦੇ ਸੰਦੇਸ਼ਵਾਹਕ ਜਿਹਨਾਂ ਨੂੰ ਯਮਦੂਤ ਕਹਿੰਦੇ ਹਨ, ਸਬ ਰੂਹਾਂ ਨੂੰ ਯਮ ਦੀ ਹਜੂਰੀ ਵਿੱਚ ਪੇਸ਼ ਕਰਦੇ ਹਨ, ਜਿੱਥੇ ਯਮ ਉਹਨਾਂ ਦੇ ਗੁਣਾਂ ਅਤੇ ਅਵਗੁਣਾਂ ਨੂੰ ਵੇਖਦੇ ਹੋਏ ਫੈਸਲਾ ਸੁਣਾਉਂਦੇ ਹਨ ਕਿੱਥੇ ਨੇਕੀ ਕਰਨ ਵਾਲਿਆਂ ਨੂੰ ਸਵਰਗ ਅਤੇ ਪਾਪੀਆਂ ਨੂੰ ਉਹਨਾਂ ਦੇ ਕੀਤੇ ਦੇ ਅਧਾਰ ਤੇ ਵੱਖ ਵੱਖ ਨਰਕ ਵਿੱਚ ਭੇਜਿਆ ਜਾਂਦਾ ਹੈ। ਸਵਰਗ ਜਾਂ ਨਰਕ ਵਿੱਚ ਰਹਿਣ ਨੂੰ ਆਮ ਤੌਰ 'ਤੇ 'ਆਰਜ਼ੀ ਤੌਰ' ਤੇ ਦੱਸਿਆ ਗਿਆ ਹੈ। ਸੁਣਾਈ ਗਈ ਸਜ਼ਾ ਦੀ ਅਵਧੀ ਮੁੱਕਣ ਤੇ ਉਹ ਰੂਹਾਂ ਆਪਣੀ ਪੁਖ਼ਤਗੀ ਦੇ ਅਨੁਸਾਰ ਹੇਠਲੇ ਜਾਂ ਉੱਚ ਜੀਵ ਦੇ ਤੌਰ 'ਤੇ ਨਵਾਂ ਜਨਮ ਲੈਂਦੀਆਂ ਹਨ। [1] ਕੁਝ ਕੁ ਲਿਖਤਾਂ ਵਿੱਚ ਨਰਕ ਨੂੰ ਹਨੇਰੇ ਦੇ ਇੱਕ ਡੂੰਘੇ ਟੋਏ ਵਜੋਂ ਦੱਸਿਆ ਗਿਆ ਹੈ ਜਿੱਥੇ ਰੂਹ ਹਮੇਸ਼ਾ ਲਈ ਕੈਦ ਅਤੇ ਪੁਨਰ ਜਨਮ ਤੋਂ ਵੰਚਿਤ ਰਹਿੰਦੀ ਹੈ।
ਹਵਾਲੇ
[ਸੋਧੋ]- ↑ 1.0 1.1 1.2 Dallapiccola, Anna L. (2002). "Naraka". Dictionary of Hindu Lore and Legend. Thames & Hudson. ISBN 978-0-500-51088-9.
{{cite book}}
: Invalid|ref=harv
(help)