ਬ੍ਰਾਹਮਣੀ
Brahmani | |
---|---|
ਦੇਵਨਾਗਰੀ | ब्रह्माणी/ब्राह्मी |
ਸੰਸਕ੍ਰਿਤ ਲਿਪੀਅੰਤਰਨ | Brahmâṇī or Brahmi |
ਮਾਨਤਾ | Avatar of Adi Parashakti, (Durga), Parvati, Shakti, Devi, Matrika, and also Warrior Sarasvati |
ਨਿਵਾਸ | Kailash, Brahmaloka |
ਵਾਹਨ | Hamsa |
Consort | Brahma |
ਬ੍ਰਾਹਮਣੀ (Sanskrit: ब्रह्माणी, IAST: Brahmāṇī) or ਬ੍ਰਹਮੀ (Sanskrit: ब्राह्मी, IAST: Brāhmī), ਸੱਤ ਦੇਵੀਆਂ ਵਿਚੋਂ ਇੱਕ ਹੈ ਜਿਹਨਾਂ ਨੂੰ ਮਾਤ੍ਰਿਕਾ ਕਿਹਾ ਜਾਂਦਾ ਹੈ।[1][2] ਹਿੰਦੂ ਧਰਮ ਵਿੱਚ, ਉਹ ਪਾਰਵਤੀ ਦਾ ਰੂਪ ਹੈ ਅਤੇ ਸਿਰਜਕ ਦੇਵਤਾ ਬ੍ਰਹਮਾ ਦੀ ਸ਼ਕਤੀ ਵਜੋਂ ਪਛਾਣਿਆ ਜਾਂਦਾ ਹੈ।
ਉਹ ਆਦਿ ਸ਼ਕਤੀ ਦਾ ਇੱਕ ਪਹਿਲੂ ਹੈ ਅਤੇ ਬ੍ਰਹਮਾ ਦੀ ਸ਼ਕਤੀ ਦਾ ਸਰੋਤ ਹੈ। ਉਸ ਨੂੰ "ਕੁਲਦੇਵੀ ਮਾਤਾ" ਵਜੋਂ ਵੀ ਪੂਜਿਆ ਜਾਂਦਾ ਹੈ।[ਹਵਾਲਾ ਲੋੜੀਂਦਾ]
ਤਸਵੀਰਕਸ਼ੀ
[ਸੋਧੋ]ਉਸ ਨੂੰ ਪੀਲੇ ਰੰਗ ਅਤੇ ਚਾਰ ਸਿਰਾਂ ਵਾਲੀ ਦਰਸਾਇਆ ਜਾਂਦਾ ਹੈ। ਉਸ ਦੀਆਂ ਚਾਰ ਜਾਂ ਛੇ ਬਾਹਾਂ ਵੀ ਵਰਣਿਤ ਕੀਤੀਆਂ ਜਾਂਦੀਆਂ ਹਨ। ਬ੍ਰਹਮਾ ਦੀ ਤਰ੍ਹਾਂ, ਉਸ ਨੇ ਮਾਲਾ ਅਤੇ ਕਮੰਡਲੁ (ਪਾਣੀ ਦੇ ਘੜੇ) ਜਾਂ ਕਮਲ ਦੀਆਂ ਡੰਡੀਆਂ, ਵੇਦ ਅਤੇ ਤ੍ਰਿਸ਼ੂਲ ਫੜੇ ਹੋਏ ਹਨ। ਉਸ ਦਾ ਵਾਹਨ ਹੰਸ ਹੈ ਜਿਸ ਉੱਪਰ ਉਹ ਹਮੇਸ਼ਾ ਵਿਰਾਜਮਾਨ ਰਹਿੰਦੀ ਹੈ। ਉਹ ਕਈ ਤਰ੍ਹਾਂ ਦੇ ਗਹਿਣੇ ਪਹਿਨਦੀ ਹੈ ਅਤੇ ਉਹ ਉਸ ਦੇ ਟੋਕਰੀ ਵਰਗੀ ਸ਼ਕਲ ਦੇ ਮੁਕਟ ਤੋਂ ਵੱਖ ਹਨ ਜਿਸ ਨੂੰ ਕਰਾਂਦਾ ਮੂਕੁਟ ਕਿਹਾ ਜਾਂਦਾ ਹੈ।
ਇਹ ਵੀ ਦੇਖੋ
[ਸੋਧੋ]- ਵੈਸ਼ਨਵੀ
- ਮਹਾਸਰਸਤੀ
- ਤ੍ਰਿਦੇਵੀ
ਹਵਾਲੇ
[ਸੋਧੋ]- ↑ Dictionary of Hindu Lore and Legend (
- ↑ Hindu Goddesses: Vision of the Divine Feminine in the Hindu Religious Traditions (ISBN 81-208-0379-5) by David Kinsley