ਸਥਿਰ ਅਨੁਪਾਤ ਦਾ ਨਿਯਮ
ਦਿੱਖ
ਸਥਿਰ ਅਨੁਪਾਤ ਦਾ ਨਿਯਮ ਕਿਸੇ ਵੀ ਰਸਾਇਣਿਕ ਯੋਗਯੋਗਿਕ ਵਿੱਚ ਤੱਤ ਹਮੇਸਾਂ ਇੱਕ ਨਿਸ਼ਚਿਤ ਪੁੰਜ ਦੇ ਅਨੁਪਾਤ ਵਿੱਚ ਮੌਜੂਦ ਹੁੰਦੇ ਹਨ। ਕੋਈ ਵੀ ਯੋਗਿਕ ਦੋ ਜਾਂ ਦੋ ਤੋਂ ਵੱਧ ਤੱਤਾਂ ਤੋਂ ਨਿਰਮਿਤ ਹੁੰਦਾ ਹੈ। ਇਸ ਤਰ੍ਹਾਂ ਪ੍ਰਾਪਤ ਯੋਗਿਕ ਵਿੱਚ ਇਨ੍ਹਾਂ ਤੱਤਾਂ ਦਾ ਅਨੁਪਾਤ ਸਥਿਰ ਹੁੰਦਾ ਹੈ ਚਾਹੇ ਉਸ ਨੂੰ ਕਿਸੇ ਥਾਂ ਤੋਂ ਪ੍ਰਾਪਤ ਕੀਤਾ ਗਿਆ ਹੋਵੇ ਜਾਂ ਕਿਸੇ ਨੇ ਵੀ ਬਣਾਇਆ ਹੋਵੇ। ਇਸ ਨੂੰ ਨਿਸ਼ਚਿਤ ਅਨੁਪਾਤ ਦਾ ਨਿਯਮ ਵੀ ਕਹਿੰਦੇ ਹਨ। 1798 ਅਤੇ 1804 ਦੇ ਸਮੇਂ ਦੋਰਾਨ ਫ੍ਰਾਂਸ ਦੇ ਰਸਾਇਣ ਵਿਗਿਆਨੀ ਜੋਸਫ ਪ੍ਰੋਸਟ[1] ਨੇ ਪਹਿਲੀ ਵਾਰੀ ਤਜਰਬਾ ਕਰਦੇ ਹੋਏ ਵੇਖਿਆ।
ਉਦਾਹਰਨ
[ਸੋਧੋ]ਯੋਗਿਕ ਪਾਣੀ ਵਿੱਚ ਹਾਈਡ੍ਰੋਜਨ ਅਤੇ ਆਕਸੀਜਨ ਦੇ ਪੁੰਜ ਦਾ ਅਨੁਪਾਤ 1:8 ਹੁੰਦਾ ਹੈ ਭਾਵੇਂ ਪਾਣੀ ਦਾ ਸਰੋਤ ਕੋਈ ਵੀ ਹੋਵੇ। ਅਮੋਨੀਆ ਵਿੱਚ ਨਾਈਟ੍ਰੋਜਨ ਅਤੇ ਹਾਈਡ੍ਰੋਜਨ ਦੇ ਪੁੰਜਾਂ ਦਾ ਅਨੁਪਾਤ ਹਮੇਸ਼ਾ 14:3 ਦੇ ਅਨੁਪਾਤ ਵਿੱਚ ਹੁੰਦੇ ਹਨ।