ਸੁੱਤਾ ਨਾਗ
"ਸੁੱਤਾ ਨਾਗ" | |
---|---|
ਲੇਖਕ ਰਾਮ ਸਰੂਪ ਅਣਖੀ | |
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਵੰਨਗੀ | ਨਿੱਕੀ ਕਹਾਣੀ |
ਪ੍ਰਕਾਸ਼ਨ ਕਿਸਮ | ਪ੍ਰਿੰਟ |
ਸੁੱਤਾ ਨਾਗ ਰਾਮ ਸਰੂਪ ਅਣਖੀ ਦੀ ਲਿਖੀ ਨਿੱਕੀ ਕਹਾਣੀ ਹੈ। ਇਹ ਪੰਜਾਬੀ ਸਾਹਿਤ ਜਗਤ ਵਿੱਚ ਸ੍ਰੇਸ਼ਟ ਅਤੇ ਪ੍ਰਮਾਣਿਕ ਮੰਨੀਆਂ ਗਈਆਂ ਕਹਾਣੀਆਂ ਵਿੱਚੋਂ ਇੱਕ ਹੈ।[1] ਇਸ ਕਹਾਣੀ ਤੇ ਆਧਾਰਿਤ ਇਸੇ ਨਾਮ ਦੀ ਛੋਟੀ ਪੰਜਾਬੀ ਫਿਲਮ ਅਮਰਦੀਪ ਗਿੱਲ ਵੱਲੋਂ ਤਖ਼ਤ ਹਜ਼ਾਰਾ ਬੈਨਰ ਅਧੀਨ ਬਣਾਈ ਗਈ ਹੈ।
ਪਾਤਰ
[ਸੋਧੋ]ਪਲਾਟ
[ਸੋਧੋ]ਇਸ ਕਹਾਣੀ ਵਿੱਚ ਇੱਕ ਕੁੜੀ ਅਧਖੜ੍ਹ ਉਮਰ ਦੇ ਵਿਅਕਤੀ ਨਾਲ ਵਿਆਹੀ ਜਾਂਦੀ ਹੈ। ਵਿਆਹ ਤੋਂ ਬਾਅਦ ਇੱਕ ਦਿਨ ਉਹ ਕੁੜੀ ਅੱਧੀ ਰਾਤ ਨੂੰ ਚੋਰੀਓਂ ਉੱਠ ਕੇ ਹਨੇਰੇ ਵਿੱਚ ਆਪਣੇ ਪ੍ਰੇਮੀ ਨੂੰ ਉਸਦਾ ਦਿੱਤਾ ਛੱਲਾ ਮੋੜ ਆਉਂਦੀ ਹੈ। ਉਸੇ ਰਾਤ ਉਸਦੇ ਪ੍ਰੇਮੀ ਦਾ ਕਤਲ ਹੋ ਜਾਂਦਾ ਹੈ। ਹੌਲੀ ਹੌਲੀ ਉਹ ਕੁੜੀ ਨਵੇਂ ਘਰ ਵਿੱਚ ਢਲ ਜਾਂਦੀ ਹੈ। ਉਸਦੀ ਇੱਕ ਬੱਚੀ ਹੈ। ਫੇਰ ਇੱਕ ਦਿਨ ਉਸ ਦਾ ਪਤੀ ਧਾਰ ਕੱਢਣ ਲਈ ਬਾਲਟੀ ਮੰਗਦਾ ਹੈ ਪਰ ਘਰ ਅੰਦਰ ਬਿਜਲੀ ਨਾ ਹੋਣ ਕਾਰਨ ਉਹ ਕੁੜੀ ਅੰਦਰ ਹਨੇਰਾ ਹੋਣ ਕਾਰਨ ਇਨਕਾਰ ਕਰ ਦਿੰਦੀ ਹੈ, ਤਾਂ ਉਸਦਾ ਘਰ ਵਾਲਾ ਤਾਹਨਾ ਮਾਰਦਾ ਹੈ ਕਿ ਉਸ ਵੇਲੇ ਤਾਂ ਹਨੇਰੇ ਤੋਂ ਡਰ ਨਹੀਂ ਲੱਗਾ, ਜਦੋਂ ਰਾਤ ਨੂੰ ਪ੍ਰੇਮੀ ਨੂੰ ਛੱਲਾ ਮੋੜਨ ਗਈ ਸੀ। ਕੁੜੀ ਸਮਝ ਜਾਂਦੀ ਹੈ ਕਿ ਉਹੀ ਹੀ ਉਸਦੇ ਪ੍ਰੇਮੀ ਦਾ ਕਾਤਲ ਸੀ। ਸੁੱਤਾ ਨਾਗ ਜਾਗ ਪੈਂਦਾ ਹੈ ਅਤੇ ਉਹ ਕੁੜੀ ਆਪਣੇ ਪਤੀ ਦਾ ਕਤਲ ਕਰ ਦਿੰਦੀ ਹੈ।
ਹਵਾਲੇ
[ਸੋਧੋ]- ↑ ਡਾ. ਸੁਰਿੰਦਰ ਗਿੱਲ. "ਕਹਾਣੀਆਂ ਦੀ ਸਤਰੰਗੀ ਪੀਂਘ". ਪੰਜਾਬੀ ਟ੍ਰਿਬਿਊਨ. Retrieved 9 ਅਪਰੈਲ 2016.