ਹੀਥ ਲੇਜਰ
ਹੀਥ ਲੇਜਰ | |
---|---|
ਜਨਮ | ਹੀਥਕਲਿਫ਼ ਐਂਡਰਿਊ ਲੇਜਰ 4 ਅਪ੍ਰੈਲ 1979 ਪਰਥ, ਪੱਛਮੀ ਆਸਟਰੇਲੀਆ |
ਮੌਤ | 22 ਜਨਵਰੀ 2008 ਨਿਊ ਯਾਰਕ ਸ਼ਹਿਰ, ਨਿਊ ਯਾਰਕ, ਯੂ.ਐੱਸ. | (ਉਮਰ 28)
ਮੌਤ ਦਾ ਕਾਰਨ | ਜਹਿਰੀਲੀ ਦਵਾਈ ਦੀ ਮਾਤਰਾ ਕਰਕੇ |
ਕਬਰ | ਕਰਾਕੱਟਾ ਸੈਮੇਟਰੀ |
ਪੇਸ਼ਾ | ਅਦਾਕਾਰ, ਸੰਗੀਤਕ ਵੀਡੀਓ ਨਿਰਦੇਸ਼ਕ |
ਸਰਗਰਮੀ ਦੇ ਸਾਲ | 1993–2008 |
ਸਾਥੀ | ਮਿਚੇਲ ਵਿਲੀਅਮਸ (2004–07) |
ਬੱਚੇ | 1 |
ਹੀਥਕਲਿਫ਼ ਐਂਡਰਿਊ ਲੇਜਰ (4 ਅਪ੍ਰੈਲ 1979 -22 ਜਨਵਰੀ 2008) ਇੱਕ ਆਸਟਰੇਲੀਆਈ ਟੈਲੀਵਿਜ਼ਨ ਅਤੇ ਫ਼ਿਲਮੀ ਅਦਾਕਾਰ ਸੀ। 1990 ਦੇ ਦਹਾਕੇ ਦੌਰਾਨ ਆਸਟਰੇਲੀਆਈ ਟੀਵੀ ਅਤੇ ਫ਼ਿਲਮਾਂ ਵਿੱਚ ਕੰਮ ਕਰਨ ਤੋਂ ਬਾਅਦ ਲੇਜਰ 1998 ਵਿੱਚ ਆਪਣੇ ਫ਼ਿਲਮੀ ਜੀਵਨ ਨੂੰ ਨਿਖੇਰਣ ਲਈ ਸੰਯੁਕਤ ਰਾਜ ਅਮਰੀਕਾ ਚਲਾ ਗਿਆ ਸੀ। ਉਸਦੇ ਕੰਮ ਵਿੱਚ 19 ਫ਼ਿਲਮਾਂ ਸ਼ਾਮਿਲ ਹਨ ਜਿਸ ਵਿੱਚ 10 ਥਿੰਗਸ ਆਈ ਹੇਟ ਅਬਾਊਟ ਯੂ (1999), ਦ ਪੈਟ੍ਰੀਔਟ (2000), ਮੌਂਸਟਰਜ ਬਾਲ (2001), ਅ ਨਾਈਟਸ ਟੇਲ (2001), ਬ੍ਰੋਕਬੈਕ ਮਾਉਂਟੇਨ (2005) ਅਤੇ ਦ ਡਾਰਕ ਨਾਈਟ (2008) ਸ਼ਾਮਿਲ ਹਨ।[1] ਅਦਾਕਾਰੀ ਤੋਂ ਇਲਾਵਾ ਉਸਨੇ ਕਈ ਸੰਗੀਤਕ ਵੀਡੀਓ ਦਾ ਨਿਰਮਾਣ ਅਤੇ ਨਿਰਦੇਸ਼ਨ ਵੀ ਕੀਤਾ ਅਤੇ ਲੇਜਰ ਇੱਕ ਫ਼ਿਲਮ ਨਿਰਦੇਸ਼ਕ ਬਣਨਾ ਚਾਹੁੰਦਾ ਸੀ।[2]
ਬ੍ਰੋਕਬੈਕ ਮਾਉਂਟੇਨ ਵਿੱਚ ਈਨੀਸ ਡੇਲ ਮਾਰ ਦੀ ਭੂਮਿਕਾ ਲਈ ਲੇਜਰ ਨੂੰ 2005 ਵਿੱਚ ਸਭ ਤੋਂ ਵਧੀਆ ਅਦਾਕਾਰ ਦਾ ਨਿਊਯਾਰਕ ਫ਼ਿਲਮ ਆਲੋਚਕ ਦਾਇਰਾ ਇਨਾਮ ਅਤੇ 2006 ਵਿੱਚ ਆਸਟਰੇਲੀਆ ਫ਼ਿਲਮ ਇੰਸਟੀਚਿਊਟ ਦਾ ਸਭ ਤੋਂ ਵਧੀਆ ਪੁਰਸਕਾਰ ਦਿੱਤਾ ਗਿਆ ਸੀ ਅਤੇ 2005 ਦੇ ਸਭ ਤੋਂ ਵਧੀਆ ਅਦਾਕਾਰ ਦੇ ਅਕੈਡਮੀ ਅਵਾਰਡ ਦੇ ਨਾਲ ਹੀ ਨਾਲ ਉਸਦੀ ਭੂਮਿਕਾ ਲਈ ਸਭ ਤੋਂ ਵਧੀਆ ਅਦਾਕਾਰ ਲਈ 2006 2006 BAFTA ਇਨਾਮ ਲਈ ਵੀ ਨਾਮਜ਼ਦ ਕੀਤਾ ਗਿਆ ਸੀ।[3] ਹੀਥ ਲੇਜਰ ਨੂੰ ਮਰਨ ਤੋਂ ਬਾਅਦ 2007 ਦਾ ਇੰਡਿਪੈਂਡੈਂਟ ਸਕ੍ਰਿਪਟ ਰਾਬਰਟ ਅਲਟਮੈਨ ਇਨਾਮ ਸਾਂਝੇ ਤੌਰ 'ਤੇ ਫ਼ਿਲਮ ਆਈ ਐਮ ਨਾਟ ਦੇਅਰ ਦੇ ਹੋਰ ਕਲਾਕਾਰਾਂ, ਨਿਰਦੇਸ਼ਕ ਅਤੇ ਫ਼ਿਲਮ ਦੇ ਕਾਸਟਿੰਗ ਨਿਰਦੇਸ਼ਕ ਨੂੰ ਦਿੱਤਾ ਗਿਆ ਸੀ, ਜੋ ਅਮਰੀਕੀ ਗਾਇਕ-ਗੀਤਕਾਰ ਬੌਬ ਡਿਲਨ ਦੇ ਜੀਵਨ ਅਤੇ ਗੀਤਾਂ ਤੋਂ ਪ੍ਰੇਰਿਤ ਸੀ। ਫ਼ਿਲਮ ਵਿੱਚ ਲੇਜਰ ਨੇ ਇੱਕ ਕਾਲਪਨਿਕ ਅਦਾਕਾਰ ਰੌਬੀ ਕਲਾਰਕ ਦਾ ਕਿਰਦਾਰ ਨਿਭਾਇਆ ਹੈ, ਜੋ ਡਿਲਨ ਦੇ ਜੀਵਨ ਅਤੇ ਵਿਅਕਤੀਤਵ ਦੇ ਛੇ ਪਹਿਲੂਆਂ ਦਾ ਸੰਗਠਿਤ ਰੂਪ ਹੈ।[4] ਫ਼ਿਲਮ ਦ ਡਾਰਕ ਨਾਈਟ ਵਿੱਚ ਜੋਕਰ ਦੀ ਭੂਮਿਕਾ ਲਈ ਉਸਨੂੰ ਨਾਮਜ਼ਦ ਕੀਤਾ ਗਿਆ ਅਤੇ ਉਸਨੇ ਇਹ ਇਨਾਮ ਵੀ ਜਿੱਤਿਆ, ਜਿਸਦੇ ਵਿੱਚ ਸਭ ਤੋਂ ਵਧੀਆ ਸਹਾਇਕ ਅਦਾਕਾਰ ਦਾ ਅਕੈਡਮੀ ਇਨਾਮ, ਸਭ ਤੋਂ ਵਧੀਆ ਅਦਾਕਾਰ ਦਾ ਇੱਕ ਅੰਤਰਰਾਸ਼ਟਰੀ ਇਨਾਮ ਅਤੇ ਪਹਿਲੀ ਵਾਰ ਕਿਸੇ ਨੂੰ ਦਿੱਤਾ ਜਾਣ ਵਾਲਾ ਮਰਨ-ਉਪਰੰਤ[5] ਆਸਟਰੇਲੀਆ ਫ਼ਿਲਮ ਇੰਸਟੀਚਿਊਟ ਇਨਾਮ, 2008 ਵਿੱਚ ਸਭ ਤੋਂ ਵਧੀਆ ਸਹਾਇਕ ਅਦਾਕਾਰ ਲਾਸ ਏਂਜਲਸ ਫ਼ਿਲਮ ਆਲੋਚਕ ਐਸੋਸੀਏਸ਼ਨ ਇਨਾਮ, 2009 ਵਿੱਚ ਸਭ ਤੋਂ ਵਧੀਆ ਸਹਾਇਕ ਅਦਾਕਾਰ ਲਈ ਗੋਲਡਨ ਗਲੋਬ ਇਨਾਮ, ਸਭ ਤੋਂ ਵਧੀਆ ਸਹਾਇਕ ਅਦਾਕਾਰ ਦਾ 2009 ਦਾ BAFTA ਇਨਾਮ ਸ਼ਾਮਿਲ ਹਨ।
ਉਸਦੀ ਮੌਤ 28 ਸਾਲ ਦੀ ਉਮਰ[6] ਵਿੱਚ ਅਨੁਸ਼ੰਚਿਤ ਦਵਾਈਆਂ ਦੇ ਜਹਿਰੀਲੇ ਸੇਵਨ ਨਾਲ ਹੋ ਗਈ ਸੀ।[7][8][9] ਲੇਜਰ ਦੀ ਮੌਤ ਦ ਡਾਰਕ ਨਾਈਟ ਦੇ ਸੰਪਾਦਨ ਦੌਰਾਨ ਹੋਈ, ਜਿਸਦਾ ਪ੍ਰਭਾਵ ਉਸਦੀ 180 ਮਿਲੀਅਨ ਡਾਲਰ ਦੀ ਲਾਗਤ ਵਾਲੀ ਫ਼ਿਲਮ ਦੇ ਪ੍ਰਮੋਸ਼ਨ 'ਤੇ ਵੀ ਪਿਆ।[10] ਆਪਣੀ ਮੌਤ ਸਮੇਂ 22 ਜਨਵਰੀ 2008 ਨੂੰ ਉਹ ਟੋਨੀ ਦੇ ਤੌਰ 'ਤੇ ਆਪਣੀ ਭੂਮਿਕਾ ਦਾ ਲਗਭਗ ਅੱਧਾ ਕੰਮ ਪੂਰਾ ਕਰ ਚੁੱਕਿਆ ਸੀ, ਜੋ ਟੇਰੀ ਗਿਲੀਅਮ ਦੀ ਆਉਣ ਵਾਲੀ ਫ਼ਿਲਮ ਦ ਈਮਾਗਿਨਾਰਿਅਮ ਆਫ਼ ਡਾਕਟਰ ਪਨਰਸੁਲਮ ਵਿੱਚ ਸੀ।
ਫ਼ਿਲਮੋਗ੍ਰਾਫ਼ੀ
[ਸੋਧੋ]ਫ਼ਿਲਮ
[ਸੋਧੋ]ਸਿਰਲੇਖ | ਸਾਲ | ਭੂਮਿਕਾ | ਨੋਟ |
---|---|---|---|
ਬਲੈਕਰੌਕ | 1997 | ਟੌਬੀ ਐਕਲੈਂਡ | |
ਪਾਅਸ | ਓਬਰਾਨ | ||
10 ਥਿੰਗਸ ਆਈ ਹੇਟ ਅਬਾਊਟ ਯੂ | 1999 | ਪੈਟਰਿਕ ਵੇਰੋਨਾ | |
ਟੂ ਹੈਂਡਸ | ਜਿੰਮੀ | ||
ਦ ਪੈਟ੍ਰੀਐਟ | 2000 | ਗੇਬਰੀਅਲ ਮਾਰਟਿਨ | |
ਅ ਨਾਈਟਸ ਟੇਲ | 2001 | ਵਿਲੀਅਮ ਥੈਚਰ | |
ਮੌਂਸਟਰਸ ਬਾਲ | ਸੋਨੀ ਗ੍ਰੌਤੋਵਸਕੀ | ||
ਦ ਫੋਰ ਫੀਦਰਸ | 2002 | ਹੈਰੀ ਫੇਵਰਸ਼ੈਮ | |
ਨੈੱਡ ਕੈਲੀ | 2003 | ਨੈੱਡ ਕੈਲੀ | |
ਦ ਆਰਡਰ | ਐਲੈਕਸ ਬੈਰਨਿਅਰ | ||
ਲਾਰਡਸ ਆਫ਼ ਡੌਗਟਾਊਨ | 2005 | ਸਕਿਪ ਐਂਗਬਲੌਮ | |
ਦ ਬ੍ਰਦਰਜ | ਜੈਕਬ ਗ੍ਰਿਮ | ||
ਬ੍ਰੋਕਬੈਕ ਮਾਉਂਨਟੇਨ | ਐਨਨਿਸ ਡੈਲ ਮਾਰ | ||
ਕਾਸਾਨੋਵਾ | ਗੀਆਕੋਮੋ ਕਾਸਾਨੋਵਾ | ||
ਕੈਂਡੀ | 2006 | ਡਾਨ ਕਾਰਟਰ | |
ਆਈ ਐਮ ਨਾਟ ਦੇਅਰ | 2007 | ਰੌਬੀ ਕਲਾਰਕ (ਬੌਬ ਡਿਲਨ) | |
ਦ ਡਾਰਕ ਨਾਈਟ | 2008 | ਦ ਜੋਕਰ | |
ਦ ਇਮੈਜੀਨੇਰੀਅਮ ਆਫ਼ ਡਾਕਟਰ ਪਰਨਾਸੁਸ | 2009 | ਟੋਨੀ ਸ਼ੈਪਰਡ | |
ਆਈ ਐਮ ਹੀਥ ਲੇਜਰ | 2017 | ਖ਼ੁਦ | ਦਸਤਾਵੇਜੀ ਫ਼ਿਲਮ |
ਟੈਲੀਵਿਜ਼ਨ
[ਸੋਧੋ]ਸਿਰਲੇਖ | ਸਾਲ | ਭੂਮਿਕਾ | ਨੋਟ |
---|---|---|---|
ਸ਼ਿਪ ਟੂ ਸ਼ੋਰ | 1993 | ਸਾਇਕਲਿਸਟ | 3 ਭਾਗ |
ਸਵੈੱਟ | 1996 | ਸਨੋਈ ਬੌਲਸ | 26 ਭਾਗ |
ਹੋਮ ਐਂਡ ਅਵੇ | 1997 | ਸਕਾਟ ਇਰਵਿਨ | 9 ਭਾਗ |
ਰੌਰ | ਕੋਨੋਰ | 13 ਭਾਗ | |
ਸਟੋਮ ਹਾਅਕਸ | 2007 | ਸਾਇਕਲੋਨੀਅਨ ਤਾਲੋਨ | ਆਵਾਜ਼; ਇੱਕ ਭਾਗ |
ਸੰਗੀਤਕ ਵੀਡੀਓ
[ਸੋਧੋ]ਸਿਰਲੇਖ | ਸਾਲ | ਪੇਸ਼ਕਰਤਾ | ਨੋਟਸ |
---|---|---|---|
"ਕੌਜ ਐਂਡ ਇਫੈਕਟ" | 2006 | 1200 ਤਕਨੀਕਾਂ | ਲੇਜਰ ਦੁਆਰਾ ਨਿਰਦੇਸ਼ਿਤ |
"ਸੇਡਕਸ਼ਨ ਇਜ ਏਵਿਲ (ਸ਼ੀ ਇਜ ਹੌਟ)" | |||
"ਮੌਰਨਿੰਗ ਯੀਅਰਨਿੰਗ" | ਬੈੱਨ ਹਾਰਪਰ | ||
"ਬਲੈਕ ਆਈਡ ਡੌਗ" | 2007 | ਨਿਕ ਡਰੇਕ | ਲੇਜਰ ਦੁਆਰਾ ਨਿਰਦੇਸ਼ਿਤ ਅਤੇ ਫ਼ੀਚਰਡ |
"ਕਿੰਗ ਰੈਟ" | 2009 | ਮੋਡੈਸਟ ਚੂਹਾ | ਐਨੀਮੇਟਡ ਵੀਡੀਓ; ਲੇਜਰ ਦੁਆਰਾ ਬਣਾਈ |
ਹਵਾਲੇ
[ਸੋਧੋ]- ↑ "Heath Ledger - Credits". Variety. Retrieved 2009-10-16.
- ↑ Dawtrey, Adam (2008-01-23). "'Parnassus' Team Faces Dilemma". Variety. Retrieved 2008-01-23.
- ↑ "Awards Database". British Academy of Film and Television Awards. Retrieved 2009-10-16.
- ↑ "Heath Ledger Honored at Independent Spirit Awards". ET Online. 2008-02-23. Archived from the original on 2009-07-25. Retrieved 2008-08-08.
{{cite news}}
: Unknown parameter|dead-url=
ignored (|url-status=
suggested) (help) Archived 2009-07-25 at the Wayback Machine. - ↑ "Ledger Honoured at AFI Awards". ABC Online. Retrieved 2008-12-06.
- ↑ "Heath Ledger: The Times Obituary". The Times. 2008-01-23. Archived from the original on 2010-05-24. Retrieved 2008-04-27.
- ↑ Chan, Sewell and James Barron (contributing) (2008-02-06). "City Room: Heath Ledger's Death Is Ruled an Accident". ਦਿ ਨਿਊ ਯਾਰਕ ਟਾਈਮਸ. Retrieved 2008-08-17.
- ↑ "Ledger's Death Caused by Accidental Overdose". CNN. 2008-02-06. Archived from the original on 2010-01-10. Retrieved 2008-08-17.
- ↑ "Heath Ledger Died of Accidental Overdose: 28-Year-Old Actor Had Oxycodone, Anti-Anxiety, Sleep Aids in His System". msnbc.com. 2008-02-06. Retrieved 2008-03-17.
- ↑ Halbfinger, David M. (2008-03-09). "Batman's Burden: A Director Confronts Darkness and Death". ਦਿ ਨਿਊ ਯਾਰਕ ਟਾਈਮਸ. pp. 1, 16. Archived from the original on 2009-04-17. Retrieved 2008-03-10.
{{cite news}}
: Unknown parameter|dead-url=
ignored (|url-status=
suggested) (help)
ਬਾਹਰੀ ਕੜੀਆਂ
[ਸੋਧੋ]- ਹੀਥ ਲੇਜਰ ਫਾਈਂਡ ਅ ਗ੍ਰੇਵ 'ਤੇ
- ਹੀਥ ਲੇਜਰ, ਇੰਟਰਨੈੱਟ ਮੂਵੀ ਡੈਟਾਬੇਸ 'ਤੇ