ਹੈਦਰ ਸ਼ੇਖ਼ ਦਾ ਮੇਲਾ
ਦਿੱਖ
ਮਲੇਰ ਕੋਟਲਾ ਸ਼ਹਿਰ ਵਿਚ ਇਕ ਫਕੀਰ ਹੈਦਰ ਸ਼ੇਖ ਦੀ ਕਬਰ ਹੈ। ਇਸ ਕਬਰ ਉੱਪਰ ਨਿਮਾਨੀ ਇਕਾਦਸ਼ੀ ਨੂੰ ਮੇਲਾ ਲੱਗਦਾ ਹੈ। ਸਰਧਾਵਾਨ ਲੋਕ ਹੈਦਰ ਸ਼ੇਖ ਦੀ ਕਬਰ ਤੇ ਆ ਕੇ ਸੁੱਖਣਾ ਸੁੱਖਦੇ ਹਨ। ਕੋਈ ਸੰਤਾਨ ਹੋਣ ਦੀ, ਕੋਈ ਮੁੰਡਾ ਹੋਣ ਦੀ ਸੁੱਖ ਸੁੱਖਦਾ ਹੈ। ਕਿਸੇ ਨੂੰ ਜੇ ਭੂਤ-ਪ੍ਰੇਤ ਦੀ ਛਾਇਆ ਹੋਵੇ, ਉਸ ਤੋਂ ਛੁਟਕਾਰਾ, ਪਾਉਣ ਦੀ ਸੁੱਖ ਸੁੱਖਦਾ ਹੈ। ਜਿਨ੍ਹਾਂ ਦੀਆਂ ਸੁੱਖਾਂ ਪੂਰੀਆਂ ਹੋ ਜਾਂਦੀਆਂ ਹਨ, ਉਹ ਕਬਰ ਤੇ ਕਾਲਾ ਬੱਕਰਾ ਜਾਂ ਕਾਲਾ ਕੁੱਕੜ ਚੜ੍ਹਾਉਂਦੇ ਹਨ। ਹੁਣ ਲੋਕ ਜਾਗਰਤ ਹੋ ਗਏ ਹਨ। ਤਰਕਸ਼ੀਲ ਹੋ ਗਏ ਹਨ।ਵਿੱਦਿਆ ਦਾ ਪ੍ਰਸਾਰ ਕਰਕੇ ਅੰਧ ਵਿਸ਼ਵਾਸੀ ਨਹੀਂ ਰਹੇ। ਇਸ ਕਰਕੇ ਹੁਣ ਹੈਦਰ ਸ਼ੇਖ ਦੇ ਮੇਲੇ ਦੀ ਪਹਿਲੇ ਜਿਹੀ ਮਾਨਤਾ ਨਹੀਂ ਰਹੀ।[1]