ਹੱਜ
ਰੱਬ ਦੀ ਇੱਕਰੂਪਤਾ |
ਵਿਹਾਰ |
ਮੱਤ ਦਾ ਦਾਅਵਾ · ਨਮਾਜ਼ |
ਵਕਤੀ ਲਕੀਰ |
ਕੁਰਾਨ · ਸੁੰਨਾਹ · ਹਦੀਸ |
ਸੁੰਨੀ · ਸ਼ੀਆ · ਸੂਫ਼ੀਵਾਦ · ਅਹਿਮਦੀਆ |
ਇਲਮ · ਜਾਨਵਰ · ਕਲਾ · ਜੰਤਰੀ |
ਇਸਾਈ · ਜੈਨ ਯਹੂਦੀ · ਸਿੱਖ |
ਇਸਲਾਮ ਫ਼ਾਟਕ |
ਹੱਜ (Arabic: حج Ḥaǧǧ "ਤੀਰਥ ਯਾਤਰਾ") ਹਰ ਵਰ੍ਹੇ ਮੱਕੇ ਨੂੰ ਕੀਤੀ ਜਾਂਦੀ ਇਸਲਾਮੀ ਤੀਰਥ ਯਾਤਰਾ ਅਤੇ ਦੁਨੀਆ ਦੇ ਮੁਸਲਮਾਨਾਂ ਦਾ ਸਭ ਤੋਂ ਵੱਡਾ ਇਕੱਠ ਹੁੰਦਾ ਹੈ।[1][2] ਇਹ ਇਸਲਾਮ ਦੇ ਪੰਜ ਥੰਮ੍ਹਾਂ ਵਿੱਚੋਂ ਇੱਕ ਹੈ ਅਤੇ ਇਹਨੂੰ ਹਰੇਕ ਨਰੋਏ-ਤਕੜੇ ਮੁਸਲਮਾਨ, ਜਿਹਨੂੰ ਵੀ ਇਹ ਵਾਰਾ ਖਾਂਦੀ ਹੈ, ਵੱਲੋਂ ਆਪਣੀ ਜ਼ਿੰਦਗੀ 'ਚ ਘੱਟੋ-ਘੱਟ ਇੱਕ ਵਾਰ ਕਰਨਾ ਲਾਜ਼ਮੀ ਹੁੰਦਾ ਹੈ।[3] ਹੱਜ ਕਰ ਸਕਣ ਦੀ ਸਰੀਰਕ ਅਤੇ ਮਾਲੀ ਸਮਰੱਥਾ ਨੂੰ ਇਸਤੀਤਾ ਆਖਿਆ ਜਾਂਦਾ ਹੈ ਅਤੇ ਅਜਿਹੀ ਸਮਰੱਥਾ ਰੱਖਣ ਵਾਲ਼ੇ ਮੁਸਲਮਾਨ ਨੂੰ ਮੁਸਤਤੀ ਕਿਹਾ ਜਾਂਦਾ ਹੈ। ਹੱਜ ਮੁਸਲਮਾਨਾਂ ਦੀ ਇੱਕਜੁੱਟਤਾ ਅਤੇ ਰੱਬ (ਅਰਬੀ ਭਾਸ਼ਾ ਵਿੱਚ ਅੱਲਾ) ਦੀ ਤਾਬੇਦਾਰੀ ਦਾ ਮੁਜ਼ਾਹਰਾ ਹੁੰਦਾ ਹੈ।[4] ਇਹ ਤੀਰਥਯਾਤਰਾ ਇਸਲਾਮੀ ਕੈਲੇਂਡਰ ਦੇ 12 ਉਹ ਅਤੇ ਅੰਤਮ ਮਹੀਨੇ ਧੂ ਅਲ ਹਿੱਜਾਹ ਦੀ 8ਵੀਂ ਤੋਂ 12ਵੀਂ ਤਾਰੀਖ ਤੱਕ ਕੀਤੀ ਜਾਂਦੀ ਹੈ। ਇਸਲਾਮੀ ਕੈਲੇਂਡਰ ਇੱਕ ਚੰਦਰ ਕੈਲੇਂਡਰ ਹੈ ਇਸ ਲਈ ਇਸ ਵਿੱਚ, ਪੱਛਮੀ ਦੇਸ਼ਾਂ ਵਿੱਚ ਵਰਤੇ ਜਾਣ ਵਾਲੇ ਗਰੇਗੋਰੀਅਨ ਕੈਲੇਂਡਰ ਤੋਂ ਗਿਆਰਾਂ ਦਿਨ ਘੱਟ ਹੁੰਦੇ ਹਨ, ਇਸ ਲਈ ਗਰੇਗੋਰੀਅਨ ਕੈਲੇਂਡਰ ਦੇ ਅਨੁਸਾਰ ਹੱਜ ਦੀਆਂ ਤਾਰੀਖਾਂ ਸਾਲ ਦਰ ਸਾਲ ਬਦਲਦੀਆਂ ਰਹਿੰਦੀਆਂ ਹਨ। ਇਹਰਮ ਉਹ ਵਿਸ਼ੇਸ਼ ਰੂਹਾਨੀ ਸਥਿਤੀ ਹੈ ਜਿਸ ਵਿੱਚ ਮੁਸਲਮਾਨ ਹੱਜ ਦੌਰਾਨ ਰਹਿੰਦੇ ਹਨ।[5][6][7]
7ਵੀਂ ਸ਼ਤਾਬਦੀ ਤੋਂ ਹੱਜ ਇਸਲਾਮੀ ਪਿਆਮਬਰ ਮੁਹੰਮਦ ਦੇ ਜੀਵਨ ਦੇ ਨਾਲ ਜੁੜਿਆ ਹੋਇਆ ਹੈ, ਲੇਕਿਨ ਮੁਸਲਮਾਨ ਮੰਨਦੇ ਹਨ ਕਿ ਮੱਕੇ ਦਾ ਹੱਜ ਦੀ ਇਹ ਰਸਮ ਹੱਜਾਰਾਂ ਸਾਲਾਂ ਤੋਂ ਯਾਨੀ ਕਿ ਇਬ੍ਰਾਹੀਮ ਦੇ ਸਮੇਂ ਤੋਂ ਚੱਲੀ ਆ ਰਹੀ ਹੈ। ਹਾਜੀ ਉਨ੍ਹਾਂ ਲੱਖਾਂ ਲੋਕਾਂ ਦੇ ਜੁਲੂਸ ਵਿੱਚ ਸ਼ਾਮਿਲ ਹੁੰਦੇ ਹਨ ਜੋ ਇਕੱਠੇ ਹੱਜ ਦੇ ਹਫ਼ਤੇ ਵਿੱਚ ਮੱਕਾ ਵਿੱਚ ਜਮਾਂ ਹੁੰਦੇ ਹਨ ਅਤੇ ਉਥੇ ਕਈ ਅਨੁਸ਼ਠਾਨਾਂ ਵਿੱਚ ਹਿੱਸਾ ਲੈਂਦੇ ਹਨ: ਹਰ ਇੱਕ ਵਿਅਕਤੀ ਇੱਕ ਘਣਾਕਾਰ ਇਮਾਰਤ ਕਾਬੇ ਦੇ ਚਾਰੇ ਪਾਸੇ ਉਲਟ ਘੜੀ ਚਾਲ (ਜੋ ਕਿ ਮੁਸਲਮਾਨਾਂ ਲਈ ਅਰਦਾਸ ਦੀ ਦਿਸ਼ਾ ਹੈ) ਸੱਤ ਵਾਰ ਚੱਕਰ ਲਾਉਂਦਾ ਹੈ, ਅਲ ਸਫਾ ਅਤੇ ਅਲ ਮਾਰਵਾਹ ਨਾਮਕ ਪਹਾੜੀਆਂ ਦੇ ਵਿੱਚ ਅੱਗੇ ਅਤੇ ਪਿੱਛੇ ਚੱਲਦਾ ਹੈ, ਜਮਜਮ ਦੇ ਖੂਹ ਤੋਂ ਪਾਣੀ ਪੀਂਦਾ ਹੈ, ਚੌਕਸੀ ਵਿੱਚ ਖੜਾ ਹੋਣ ਲਈ ਅਰਾਫਾਤ ਪਹਾੜ ਦੇ ਮੈਦਾਨਾਂ ਵਿੱਚ ਜਾਂਦਾ ਹੈ ਅਤੇ ਇੱਕ ਸ਼ੈਤਾਨ ਨੂੰ ਪੱਥਰ ਮਾਰਨ ਦੀ ਰਸਮ ਪੂਰੀ ਕਰਨ ਲਈ ਪੱਥਰ ਸੁੱਟਦਾ ਹੈ। ਉਸਦੇ ਬਾਅਦ ਹਾਜੀ ਆਪਣੇ ਸਰ ਮੁੰਨਵਾਉਂਦੇ ਹਨ, ਪਸ਼ੁ ਕੁਰਬਾਨੀ ਦੀ ਰਸਮ ਕਰਦੇ ਹਨ ਅਤੇ ਇਸਦੇ ਬਾਅਦ ਈਦ ਉਲ-ਅਧਾ ਨਾਮਕ ਤਿੰਨ ਦਿਨਾਂ ਸੰਸਾਰਿਕ ਉਤਸਵ ਮਨਾਂਦੇ ਹਨ।[8][9][10][11]
ਹਵਾਲੇ
[ਸੋਧੋ]- ↑ Imam Husayn Shrine: by numbers
- ↑ Hajj 2012: Muslims Embark On Pilgrimage To Mecca
- ↑ Berkley Center for Religion, Peace, and World Affairs - Islam Archived 2011-10-02 at the Wayback Machine. See drop-down essay on "Islamic Practices"
- ↑ Dalia Salah-El-Deen, Significance of Pilgrimage (Hajj) Archived 2009-06-06 at the Wayback Machine.
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedNigosian111
- ↑ "ihram". ihram. 2014. http://www.britannica.com/EBchecked/topic/282481/ihram. Retrieved 6 October 2014.
- ↑ "Ihram - Summary". Hajj Portal. Archived from the original on 21 ਜੁਲਾਈ 2008. Retrieved 20 November 2013.
{{cite web}}
: Unknown parameter|dead-url=
ignored (|url-status=
suggested) (help) Archived 21 July 2008[Date mismatch] at the Wayback Machine. - ↑ Karen Armstrong (2002). Islam: A Short History. Modern Library Chronicles (Revised Updated ed.). Modern Library. pp. 10–12. ISBN 0-8129-6618-X.
- ↑ Anisa Mehdi; John Bredar (2003). "Inside Makkah". National Geographic Society.
{{cite news}}
:|format=
requires|url=
(help) - ↑ "Eid ul Adha". BBC. 7 September 2009. Retrieved 30 December 2012.
- ↑ Sahih Bukhari-hadith No-732-733