ਗਿਰਝ
ਗਿਰਝ | |
---|---|
ਗ੍ਰਿਫਨ ਗਿਰਝ ਯੂਰੇਸ਼ੀਆਈ ਗ੍ਰਿਫਨ, ਜਿਪਸ ਫਲਵਸ, ਪੁਰਾਤਨ ਗਿਰਝ | |
Scientific classification | |
Kingdom: | |
Phylum: | |
Class: | |
ਪਰਿਵਾਰ | |
ਗਿਰਝ ਪੰਛੀਆਂ ਦੀ ਇੱਕ ਜਾਤੀ ਹੈ ਜੋ ਕਿ ਸਫ਼ਾਈ ਪੰਛੀਆਂ ਦੇ ਸਮੂਹਾਂ ਨਾਲ ਸਬੰਧਤ ਹਨ। ਇਸ ਜਾਤੀ ਦੀਆਂ ਦੋ ਕਿਸਮਾਂ ਹਨ- ਨਵੀਨ ਗਿਰਝਾਂ ਅਤੇ ਅਫਰੀਕਾ ਦੇ ਮੈਦਾਨਾਂ ਉੱਤੇ ਮੁਰਦਾ ਪਸ਼ੁਆਂ ਦੀਆਂ ਲਾਸ਼ਾਂ ਨੂੰ ਸਾਫ਼ ਕਰਦੇ ਦਿਖਣ ਵਾਲੇ ਪੰਛੀਆਂ ਸਹਿਤ ਪੁਰਾਤਨ ਗਿਰਝਾਂ। ਨਵੀਨ ਗਿਰਝ ਉੱਤਰ ਅਤੇ ਦੱਖਣ ਅਮਰੀਕਾ ਵਿੱਚ ਪਾਏ ਜਾਂਦੇ ਹਨ। ਇਨ੍ਹਾਂ ਵਿੱਚ ਰਾਜਾ ਗਿਰਝ, ਕੈਲੀਫੋਰਨੀਆਈ ਗਿਰਝ, ਤੁਰਕਈ ਗਿਰਝ ਅਤੇ ਕਾਲੀ ਅਮਰੀਕੀ ਗਿਰਝ ਸ਼ਾਮਿਲ ਹਨ। ਪੁਰਾਤਨ ਗਿਰਝ ਯੂਰਪ, ਅਫ਼ਰੀਕਾ ਅਤੇ ਏਸ਼ੀਆ ਵਿੱਚ ਪਾਏ ਜਾਂਦੇ ਹਨ। ਇਨ੍ਹਾਂ ਵਿੱਚ ਰਾਜਾ ਗਿਰਝ, ਕਾਲਾ ਗਿਰਝ, ਚਿੱਟੀ ਚੁੰਜ ਵਾਲਾ ਗਿਰਝ, ਗ੍ਰਿਫਨ ਗਿਰਝ ਅਤੇ ਸਫ਼ਾਈ ਗਿਰਝ ਮੁੱਖ ਹਨ। ਇਸ ਦਾ ਮਤਲਬ ਹੈ ਕਿ ਆਸਟਰੇਲੀਆ ਅਤੇ ਅੰਟਾਰਕਟੀਕਾ ਨੂੰ ਛੱਡਕੇ ਗਿੱਧ ਇਨ੍ਹਾਂ ਦੋ ਸਮੂਹਾਂ ਦੇ ਵਿੱਚ, ਹਰ ਮਹਾਂਦੀਪ ਵਿੱਚ ਮਿਲਦੇ ਹਨ।
ਰੂਪ ਰੇਖਾ
[ਸੋਧੋ]ਇਹ ਕੱਥਈ ਅਤੇ ਕਾਲੇ ਰੰਗ ਦੇ ਭਾਰੀ ਕੱਦ ਦੇ ਪੰਛੀ ਹਨ, ਜਿਹਨਾਂ ਦੀ ਨਜ਼ਰ ਬਹੁਤ ਤੇਜ਼ ਹੁੰਦੀ ਹੈ। ਸ਼ਿਕਾਰੀ ਪੰਛੀਆਂ ਦੀ ਤਰ੍ਹਾਂ ਇਹਨਾਂ ਦੀ ਚੁੰਜ ਵੀ ਮੁੜੀ ਹੋਈ ਅਤੇ ਮਜ਼ਬੂਤ ਹੁੰਦੀ ਹੈ ਪਰ ਇਨ੍ਹਾਂ ਦੇ ਪੰਜੇ ਅਤੇ ਨਹੁੰ ਉਹਨਾਂ ਵਰਗੇ ਤੇਜ਼ ਅਤੇ ਮਜ਼ਬੂਤ ਨਹੀਂ ਹੁੰਦੇ। ਇਹ ਝੁੰਡਾਂ ਵਿੱਚ ਰਹਿਣ ਵਾਲੇ ਮੁਰਦਾਖੋਰ ਪੰਛੀ ਹਨ। ਇਹ ਕੋਈ ਵੀ ਗੰਦੀ ਅਤੇ ਘਿਨਾਉਣੀ ਚੀਜ਼ ਖਾ ਲੈਂਦੇ ਹਨ। ਇਹ ਮੁਰਦਾ ਲਾਸ਼ਾਂ ਦੀ ਸਫ਼ਾਈ ਕਰ ਕੇ ਰੋਗ ਨਹੀਂ ਫੈਲਣ ਦਿੰਦੇ।
ਇਹ ਕਿਸੇ ਉੱਚੇ ਦਰਖਤ ਉੱਤੇ ਆਪਣਾ ਭੱਦਾ ਜਿਹਾ ਆਲ੍ਹਣਾ ਬਣਾਉਂਦੇ ਹਨ, ਜਿਸ ਵਿੱਚ ਮਾਦਾ ਇੱਕ ਜਾਂ ਦੋ ਸਫ਼ੈਦ ਆਂਡੇ ਦਿੰਦੀ ਹੈ। ਭਾਰਤ ਵਿੱਚ ਗਿਰਝਾਂ ਦੀਆਂ ਚਾਰ ਪ੍ਰਜਾਤੀਆਂ ਮਿਲਦੀਆਂ ਹਨ, ਭਾਰਤੀ ਗਿੱਧ (ਜਿਪਸ ਇੰਡੀਕਸ), ਲੰਮੀ ਚੁੰਜ ਵਾਲੀ ਗਿਰਝ (ਜਿਪਸ ਟੈਨੀਇਰੋਟ੍ਰਿਸ, ਲਾਲ ਸਿਰ ਵਾਲੀ ਗਿਰਝ (ਸਾਰਕੋਜਿਪਸ ਕੈਲਵਸ) ਅਤੇ ਬੰਗਾਲੀ ਗਿਰਝ (ਜਿਪਸ ਬੰਗਾਲੈਨਸਿਸ)।
ਬਹੁਤੀਆਂ ਗਿਰਝਾਂ ਦੀ ਇੱਕ ਆਮ ਵਿਸ਼ੇਸ਼ਤਾ, ਆਮ ਖੰਭਾਂ ਤੋਂ ਰਹਿਤ ਗੰਜਾ ਸਿਰ ਹੈ। ਇਸ ਨਾਲ ਮਾਸ ਖਾਂਦੇ ਸਮੇਂ ਸਿਰ ਸਾਫ਼ ਰੱਖਣ ਵਿੱਚ ਮਦਦ ਮਿਲਦੀ ਹੈ। ਖੋਜ ਤੋਂ ਪਤਾ ਚਲਦਾ ਹੈ ਕਿ ਨੰਗੀ ਚਮੜੀ ਤਾਪਮਾਨ ਰੈਗੁਲੇਸ਼ਨ (ਵਿਵਿਯਮਨ) ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ।[1]
ਹਵਾਲੇ
[ਸੋਧੋ]- ↑ Ward, J.; McCafferty, D.J.; Houston, D.C.; Ruxton, G.D. (April 2008). "Why do vultures have bald heads? The role of postural adjustment and bare skin areas in thermoregulation". Journal of Thermal Biology. 33 (3): 168–173. doi:10.1016/j.jtherbio.2008.01.002.
{{cite journal}}
: CS1 maint: multiple names: authors list (link)