ਸਮੱਗਰੀ 'ਤੇ ਜਾਓ

ਜੌਨ ਡੇਵੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜੌਨ ਡੇਵੀ
Bust portrait of John Dewey, facing slightly left.
ਜਨਮ(1859-10-20)20 ਅਕਤੂਬਰ 1859
ਬਰਲਿੰਗਟਨ, ਵਰਮੌਂਟ, ਸੰਯੁਕਤ ਰਾਜ ਅਮਰੀਕਾ
ਮੌਤ1 ਜੂਨ 1952(1952-06-01) (ਉਮਰ 92)
ਨਿਊਯਾਰਕ, ਨਿਊਯਾਰਕ, ਅਮਰੀਕਾ
ਅਲਮਾ ਮਾਤਰਯੂਨੀਵਰਸਿਟੀ ਆਫ ਵਰਮੌਂਟ
ਜੌਨਸ ਹੌਪਕਿੰਸ ਯੂਨੀਵਰਸਿਟੀ
ਕਾਲ20ਵੀਂ ਸਦੀ ਦਾ ਫ਼ਲਸਫ਼ਾ
ਖੇਤਰਪੱਛਮੀ ਫ਼ਲਸਫ਼ਾ
ਸਕੂਲਵਿਹਾਰਵਾਦ
ਅਦਾਰੇਮਿਸ਼ੀਗਨ ਯੂਨੀਵਰਸਿਟੀ
ਸ਼ਿਕਾਗੋ ਯੂਨੀਵਰਸਿਟੀ
ਸ਼ਿਕਾਗੋ ਲੈਬਾਰਟਰੀ ਸਕੂਲਾਂ ਦੀ ਯੂਨੀਵਰਸਿਟੀ
ਕੋਲੰਬੀਆ ਯੂਨੀਵਰਸਿਟੀ
ਮੁੱਖ ਰੁਚੀਆਂ
ਸਿੱਖਿਆ ਫ਼ਲਸਫ਼ਾ, ਗਿਆਨ-ਸਿਧਾਂਤ, ਪੱਤਰਕਾਰੀ, ਨੀਤੀ
ਮੁੱਖ ਵਿਚਾਰ
ਪ੍ਰਤੀਬਿੰਬਕ ਸੋਚ[1]
ਅਮਰੀਕਨ ਐਸੋਸੀਏਸ਼ਨ ਆਫ ਯੂਨੀਵਰਸਿਟੀ ਪ੍ਰੋਫੈਸਰਜ਼
ਤੁਰਤ ਅਨੁਭਵਵਾਦ
ਇਨਕੁਆਇਰੀ ਇੰਟੂ ਮਾਸਕੋ ਸ਼ੋਅ ਟ੍ਰਾਇਲਜ਼ ਅਬਾਊਟ ਟਰੌਸਕੀ
ਵਿਦਿਅਕ ਪ੍ਰਗਤੀਸ਼ੀਲਤਾਵਾਦ
ਆਕੂਪੇਸ਼ਨਲ ਮਨੋਰੋਗ
ਪ੍ਰਭਾਵਿਤ ਕਰਨ ਵਾਲੇ
ਪ੍ਰਭਾਵਿਤ ਹੋਣ ਵਾਲੇ

ਜੌਨ ਡੇਵੀ (/ˈdi/; 20 ਅਕਤੂਬਰ, 1859 – 1 ਜੂਨ, 1952) ਇੱਕ ਅਮਰੀਕੀ ਦਾਰਸ਼ਨਿਕ, ਮਨੋਵਿਗਿਆਨੀ, ਜੀਓਰਿਜਿਸਟ ਅਤੇ ਵਿਦਿਅਕ ਸੁਧਾਰਕ ਸੀ ਜਿਹਨਾਂ ਦੇ ਵਿਚਾਰ ਸਿੱਖਿਆ ਅਤੇ ਸਮਾਜਿਕ ਸੁਧਾਰਾਂ ਵਿੱਚ ਪ੍ਰਭਾਵਸ਼ਾਲੀ ਰਹੇ ਹਨ। ਡੇਵੀ ਵਿਹਾਰਕਤਾ ਦੇ ਦਰਸ਼ਨ ਨਾਲ ਸਬੰਧਿਤ ਮੁੱਢਲੀਆਂ ਹਸਤੀਆਂ ਵਿਚੋਂ ਇੱਕ ਹੈ ਅਤੇ ਇਸਨੂੰ ਫੰਕਸ਼ਨਲ ਮਨੋਵਿਗਿਆਨ ਦੇ ਪਿਤਾ ਮੰਨਿਆ ਜਾਂਦਾ ਹੈ। 2002 ਵਿੱਚ ਪ੍ਰਕਾਸ਼ਿਤ ਏ ਰਿਵਿਊ ਆਫ਼ ਜਨਰਲ ਸਾਈਕਾਲੋਜੀ ਸਰਵੇਖਣ ਨੇ 20ਵੀਂ ਸਦੀ ਦੇ 9ਵੇਂ ਨੰਬਰ ਦਾ ਸਭ ਤੋਂ ਵੱਧ ਹਵਾਲਾ ਦਿੱਤੇ ਜਾਣ ਵਾਲੇ ਵਿਗਿਆਨੀ ਵਜੋਂ ਡੇਵੀ ਦੀ ਰੈਂਕਿੰਗ ਕੀਤੀ।[2] ਇਕ ਪ੍ਰਸਿੱਧ ਜਨਤਕ ਬੌਧਿਕ, ਉਹ ਪ੍ਰਗਤੀਵਾਦੀ ਸਿੱਖਿਆ ਅਤੇ ਉਦਾਰਵਾਦ ਦੀ ਇੱਕ ਵੱਡੀ ਆਵਾਜ਼ ਸੀ। [3][4] ਹਾਲਾਂਕਿ ਡੇਵੀ ਸਿੱਖਿਆ ਬਾਰੇ ਆਪਣੇ ਪ੍ਰਕਾਸ਼ਨਾਂ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ, ਉਸ ਨੇ ਗਿਆਨ-ਸਿਧਾਂਤ, ਤੱਤ-ਵਿਗਿਆਨ, ਸੁਹਜ-ਸ਼ਾਸਤਰ, ਕਲਾ, ਮੰਤਕ, ਸੋਸ਼ਲ ਥਿਊਰੀ, ਅਤੇ ਨੀਤੀ ਸਮੇਤ ਕਈ ਹੋਰ ਵਿਸ਼ਿਆਂ ਬਾਰੇ ਵੀ ਲਿਖਿਆ ਸੀ। ਉਹ 20 ਵੀਂ ਸਦੀ ਲਈ ਇੱਕ ਪ੍ਰਮੁੱਖ ਵਿਦਿਅਕ ਸੁਧਾਰਕ ਸੀ।

ਡੇਵੀ ਦੀਆਂ ਰਚਨਾਵਾਂ ਦਾ ਪ੍ਰਮੁੱਖ ਥੀਮ ਸੀ ਲੋਕਤੰਤਰ ਵਿੱਚ ਉਸਦਾ ਗਹਿਰਾ ਵਿਸ਼ਵਾਸ, ਚਾਹੇ ਇਹ ਸਿਆਸਤ ਵਿਚ, ਸਿੱਖਿਆ ਜਾਂ ਸੰਚਾਰ ਅਤੇ ਪੱਤਰਕਾਰੀ ਵਿੱਚ ਕਿਸੇ ਵੀ ਖੇਤਰ ਦੀ ਗੱਲ ਹੋਵੇ। ਜਿਵੇਂ ਡੇਵੀ ਨੇ 1888 ਵਿੱਚ ਲਿਖਿਆ ਸੀ, ਜਦੋਂ ਅਜੇ ਉਹ ਮਿਸ਼ੀਗਨ ਯੂਨੀਵਰਸਿਟੀ ਵਿੱਚ ਸੀ: "ਲੋਕਤੰਤਰ ਅਤੇ ਇੱਕ, ਮਨੁੱਖਤਾ ਦਾ ਸਭ ਤੋਂ ਵਧੀਆ, ਨੈਤਿਕ ਆਦਰਸ਼ ਮੇਰੀ ਸੋਚ ਅਨੁਸਾਰ ਸਮਾਨਾਰਥੀ ਹਨ।"[5]

ਲੋਕਤੰਤਰ ਦੀ ਹਿਮਾਇਤ ਲਈ ਜਾਣੇ ਜਾਂਦੇ ਡੇਵੀ ਨੇ ਦੋ ਬੁਨਿਆਦੀ ਤੱਤਾਂ - ਸਕੂਲ ਅਤੇ ਸਿਵਲ ਸੁਸਾਇਟੀ - ਮੁੱਖ ਵਿਸ਼ਿਆਂ ਨੂੰ ਚੁਣਿਆ ਜਿਹਨਾਂ ਵੱਲ ਪ੍ਰਯੋਗਾਤਮਕ ਗਿਆਨ ਅਤੇ ਬਹੁਲਤਾ ਨੂੰ ਉਤਸ਼ਾਹਿਤ ਕਰਨ ਲਈ ਧਿਆਨ ਦੇਣ ਅਤੇ ਮੁੜ ਨਿਰਮਾਣ ਕਰਨ ਦੀ ਲੋੜ ਹੈ। ਡੇਵੀ ਨੇ ਜ਼ੋਰ ਦੇ ਕੇ ਕਿਹਾ ਕਿ ਪੂਰਨ ਜਮਹੂਰੀਅਤ ਸਿਰਫ਼ ਵੋਟਿੰਗ ਅਧਿਕਾਰ ਵਧਾਉਣ ਨਾਲ ਹੀ ਪ੍ਰਾਪਤ ਨਹੀਂ ਕੀਤੀ ਜਾ ਸਕਦੀ ਬਲਕਿ ਇਹ ਯਕੀਨੀ ਬਣਾਉਣਾ ਵੀ ਜ਼ਰੂਰੀ ਹੈ ਕਿ ਪੂਰੀ ਤਰ੍ਹਾਂ ਰੜ੍ਹੀ ਹੋਈ ਜਨਤਕ ਰਾਏ ਵੀ ਮੌਜੂਦ ਹੋਵੇ, ਜੋ ਨਾਗਰਿਕਾਂ, ਮਾਹਿਰਾਂ ਅਤੇ ਸਿਆਸਤਦਾਨਾਂ ਵਿੱਚ ਸੰਚਾਰ ਨਾਲ ਨੇਪਰੇ ਚੜ੍ਹਦੀ ਹੈ, ਅਤੇ ਸਿਆਸਤਦਾਨ ਆਪਣਾਈਆਂ ਜਾਣ ਵਾਲੀਆਂ ਨੀਤੀਆਂ ਲਈ ਜਵਾਬਦੇਹ ਹੋਣ। 

ਜ਼ਿੰਦਗੀ ਅਤੇ ਰਚਨਾਵਾਂ 

[ਸੋਧੋ]

ਜੌਨ ਡੇਵੀ ਦਾ ਜਨਮ ਬਰਲਿੰਗਟਨ, ਵਰਮੌਂਟ ਵਿੱਚ ਇੱਕ ਸਾਧਾਰਣ ਜ਼ਰੀਏ ਵਾਲੇ ਪਰਿਵਾਰ ਵਿੱਚ ਹੋਇਆ ਸੀ।[6] ਡੇਵੀ ਆਰਚੀਬਲਡ ਸਪਰਾਗ ਡੇਵੀ ਅਤੇ ਲੂਸੀਨਾ ਆਰਤੇਮਿਸਿਆ ਰਿਚ ਡੇਵੀ ਦੇ ਪੈਦਾ ਹੋਏ ਚਾਰ ਮੁੰਡਿਆਂ ਵਿਚੋਂ ਇੱਕ ਸੀ। ਆਰਚੀਬਾਲਡ ਅਤੇ ਲੂਸੀਨਾ ਦਾ ਪੁੱਤਰ 17 ਜਨਵਰੀ 1859 ਨੂੰ ਇੱਕ ਦੁਖਦਾਈ ਹਾਦਸੇ ਵਿੱਚ ਅਕਾਲ ਚਲਾਣਾ ਕਰ ਗਿਆ। ਆਪਣੇ ਵੱਡੇ ਭਰਾ ਦੀ ਮੌਤ ਤੋਂ 40 ਹਫ਼ਤਿਆਂ ਬਾਅਦ 20 ਅਕਤੂਬਰ 1859 ਨੂੰ ਜੌਨ ਡੇਵੀ ਦਾ ਜਨਮ ਹੋਇਆ। ਆਪਣੇ ਵੱਡੇ, ਬਚੇ ਹੋਏ ਭਰਾ ਡੇਵਿਸ ਰਿਚਰਡ ਡੇਵੀ ਦੀ ਤਰ੍ਹਾਂ, ਉਸ ਨੇ ਵਰਮੌਂਟ ਦੀ ਯੂਨੀਵਰਸਿਟੀ ਵਿੱਚ ਦਾਖਲਾ ਲਿਆ, ਜਿੱਥੇ ਉਸ ਨੂੰ ਡੈਲਟਾ ਸਾਈ ਵਿੱਚ ਸ਼ਾਮਲ ਕੀਤਾ ਗਿਆ, [7] ਅਤੇ 1879 ਵਿੱਚ ਫਾਈ ਬੀਟਾ ਕਾਪਾ ਗ੍ਰੈਜੂਏਸ਼ਨ ਕੀਤੀ। ਵਰਮੌਂਟ ਯੂਨੀਵਰਸਿਟੀ ਵਿੱਚ ਡੇਵੀ ਦਾ ਇੱਕ ਮਹੱਤਵਪੂਰਨ ਪ੍ਰੋਫ਼ੈਸਰ ਹੈਨਰੀ ਏ ਪੀ ਟੌਰੀ ਸੀ, ਵਰਮੌਂਟ ਯੂਨੀਵਰਸਿਟੀ ਦੇ ਸਾਬਕਾ ਪ੍ਰਧਾਨ ਜੋਸਫ ਟੌਰੀ ਦਾ ਜਵਾਈ ਅਤੇ ਭਤੀਜਾ ਸੀ। ਵਰਮੌਂਟ ਤੋਂ ਗ੍ਰੈਜੂਏਸ਼ਨ ਕਰਨ ਅਤੇ ਜੌਨਸ ਹੌਪਕਿੰਸ ਯੂਨੀਵਰਸਿਟੀ ਵਿੱਚ ਆਪਣੇ ਦਾਖਲੇ ਦੇ ਵਿਚਕਾਰ ਦੇ ਸਮੇਂ ਡੇਵੀ ਨੇ ਟੌਰੀ ਕੋਲੋਂ ਨਿੱਜੀ ਤੌਰ 'ਤੇ ਪੜ੍ਹਾਈ ਕੀਤੀ। [8][9]

ਹਵਾਲੇ

[ਸੋਧੋ]
  1. John Dewey, How we think (1910), p. 9.
  2. Haggbloom, Steven J.; Warnick, Jason E.; Jones, Vinessa K.; Yarbrough, Gary L.; Russell, Tenea M.; Borecky, Chris M.; McGahhey, Reagan; Powell, John L., III; et al. (2002). "The 100 most eminent psychologists of the 20th century". Review of General Psychology. 6 (2): 139–52. doi:10.1037/1089-2680.6.2.139. {{cite journal}}: Explicit use of et al. in: |last2= (help); Unknown parameter |displayauthors= ignored (|display-authors= suggested) (help)CS1 maint: multiple names: authors list (link) CS1 maint: Explicit use of et al. (link)
  3. Alan Ryan, John Dewey and the High Tide of American Liberalism, (1995), p. 32
  4. Violas, Paul C.; Tozer, Steven; Senese, Guy B. School and Society: Historical and Contemporary Perspectives. McGraw-Hill Humanities/Social Sciences/Languages. p. 121. ISBN 0-07-298556-9.
  5. Early Works, 1:128 (Southern Illinois University Press) op cited in Douglas R. Anderson, AAR, The Journal of the American Academy of Religion, Vol. 61, No. 2 (1993), p. 383
  6. Gutek, Gerald L. Historical and Philosophical Foundations of Education: A Biographical Introduction. Upper Saddle River, NJ: Pearson Education Inc. p. 338. ISBN 0-13-113809-X.
  7. Who Belongs To Phi Beta Kappa Archived 2012-01-03 at the Wayback Machine., Phi Beta Kappa website, accessed Oct 4, 2009
  8. bio of Dewey from Bowling Green State University Archived 2011-01-02 at the Wayback Machine.
  9. Louis Menand, The Metaphysical Club: A Story of Ideas in the United States. New York: Farrar, Staus and Giroux, 2002.