ਸਮੱਗਰੀ 'ਤੇ ਜਾਓ

ਲਸਣ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Flower head
Bulbils

ਲਸਣ (ਅੰਗਰੇਜੀ: Garlic) ਪਿਆਜ (ਆਲੀਅਮ) ਕੁੱਲ ਦਾ ਇੱਕ ਪੌਦਾ ਹੈ। ਇਹ ਸਦੀਆਂ ਤੋਂ (7,000 ਸਾਲ ਤੋਂ) ਦੁਆਈ ਦੇ ਰੂਪ ਵਿੱਚ ਇਸਤੇਮਾਲ ਹੁੰਦਾ ਆਇਆ ਹੈ। ਇਹਦਾ ਮੂਲ ਸਥਾਨ ਮੱਧ ਏਸ਼ੀਆ ਹੈ।[1]। ਇਸ ਵਿੱਚ ਅਨੇਕਾਂ ਗੰਧ ਵਾਲੇ ਤੱਤ ਮੌਜੂਦ ਹੁੰਦੇ ਹਨ, ਜੋ ਬੈਕਟੀਰੀਆ ਮਾਰੂ ਹੁੰਦੇ ਹਨ, ਉਨ੍ਹਾਂ ਨੂੰ ਵਧਣ ਅਤੇ ਉਨ੍ਹਾਂ ਵਰਗੇ ਹੋਰ ਜੀਵਾਣੂਆਂ ਨੂੰ ਪੈਦਾ ਕਰਨ ਦੀ ਸ਼ਕਤੀ ਨੂੰ ਨਸ਼ਟ ਕਰ ਦਿੰਦੇ ਹਨ। ਲੱਸਣ ‘ਕਲੈਸਟਰੋਲ’ ਘਟਾਉਂਦਾ ਹੈ ਅਤੇ ਖੂਨ ਦੀਆਂ ਗੱਠਾਂ ਬਣਨ ਤੋਂ ਰੋਕਦਾ ਹੈ। ਇਸ ਤਰ੍ਹਾਂ ਇਹ ਦਿਲ ਦੀ ਰੱਖਿਆ ਲਈ ਬੇਹੱਦ ਸਹਾਈ ਸਿੱਧ ਹੁੰਦਾ ਹੈ। ਲੱਸਣ ਵਿੱਚ ਇੱਕ ਬਹੁ-ਉਪਯੋਗੀ ਤੱਤ ਥਰੋਮਥਾਕਸੀਨ ਹੁੰਦਾ ਹੈ, ਜੋ ਦਿਲ ਦੀਆਂ ਧਮਣੀਆਂ ਨੂੰ ਤੇਜ਼ ਕਰਦਾ ਹੈ। ਇਸ ਪ੍ਰਕਾਰ ਲੱਸਣ ਦੇ ਪ੍ਰਭਾਵ ਨਾਲ ਖੂਨ ਦਾ ਵਹਾਅ ਸਹਿਜ ਅਤੇ ਆਸਾਨ ਬਣਿਆ ਰਹਿੰਦਾ ਹੈ, ਜਿਸ ਕਰ ਕੇ ਦਿਲ ਦੇ ਦੌਰੇ ਅਤੇ ਤੇਜ਼ ਖੂਨ ਦੇ ਵਹਾਅ ਦਾ ਖਤਰਾ ਘੱਟ ਜਾਂਦਾ ਹੈ। ਲੱਸਣ ਸਰੀਰ ਦੀ ਰੋਗ ਪ੍ਰਤੀਰੋਧੀ ਸ਼ਕਤੀ ਵਿੱਚ ਵਾਧਾ ਕਰਦਾ ਹੈ, ਜਿਸ ਨਾਲ ਸਰੀਰ ਜ਼ਿਆਦਾ ਪ੍ਰਭਾਵੀ ਢੰਗ ਨਾਲ ਕੈਂਸਰ ਵਰਗੇ ਖਤਰਨਾਕ ਰੋਗਾਂ ਦਾ ਮੁਕਾਬਲਾ ਕਰ ਸਕਦਾ ਹੈ। ਇਸ ਦੇ ਲਗਾਤਾਰ ਇਸਤੇਮਾਲ ਨਾਲ ਵਡੇਰੀ ਉਮਰ ਵਿੱਚ ਹੋਣ ਵਾਲੇ ਜੋੜਾਂ ਦੇ ਦਰਦਾਂ ਤੋਂ ਰਾਹਤ ਮਿਲਦੀ ਹੈ। ਸਾਹ ਦੇ ਰੋਗੀਆਂ ਲਈ ਇਹ ਇੱਕ ਦੇਵਤੇ ਸਮਾਨ ਹੈ। ਲੱਸਣ ਵਿਚੋਂ ਆਉਣ ਵਾਲੀ ਗੰਧ ਹੀ ਇਸ ਦਾ ਇੱਕ ਮਾਤਰ ਔਗੁਣ ਜਾਂ ਬੁਰਾਈ ਹੈ। ਇਹ ਗੰਧ ਇਸ ਵਿਚਲੇ ਇੱਕ ਬਹੁ-ਮਹੱਤਵੀ ਤੱਤ ‘ਗੰਧਕ’ ਕਾਰਨ ਹੁੰਦੀ ਹੈ। ਇਹ ਤੱਤ ਇਸ ਦੇ ਉੱਡ ਜਾਣ ਵਾਲੇ ਇੱਕ ਤਰ੍ਹਾਂ ਦੇ ਤੇਲ ਵਿੱਚ ਵਧੇਰੇ ਮਾਤਰਾ ਵਿੱਚ ਪਾਇਆ ਜਾਂਦਾ ਹੈ, ਪ੍ਰੰਤੂ ਇਹੀ ਤੱਤ ਅਨੇਕਾਂ ਰੋਗਾਂ ’ਚ ਫਾਇਦੇਮੰਦ ਹੁੰਦਾ ਹੈ।

2005 ਲੱਸਣ ਦਾ ਉਤਪਾਦਨ

ਇਸ ਦੇ ਕੁਝ ਸਰਲ ਦੁਆਈਆਂ ਵਾਲੇ ਗੁਣਾਂ ਦੀ ਚਰਚਾ ਇੱਥੇ ਕੀਤੀ ਜਾ ਰਹੀ ਹੈ:

ਪਿਆਜ ਦੀ ਇਕ ਕਿਸਮ ਦੇ ਬੂਟੇ ਨੂੰ, ਜਿਸ ਦਾ ਫਲ ਤੁਰੀਆਂ ਵਾਲਾ ਹੁੰਦਾ ਹੈ, ਲਸਣ ਕਹਿੰਦੇ ਹਨ। ਤੁਰੀ ਫਾੜੀ ਨੂੰ ਕਹਿੰਦੇ ਹਨ। ਲਸਣ ਨੂੰ ਕਈ ਇਲਾਕਿਆਂ ਵਿਚ ਥੋਮ ਕਹਿੰਦੇ ਹਨ। ਇਸ ਵਿਚ ਖੁਰਾਕੀ ਤੱਤ ਬਹੁਤ ਹੁੰਦੇ ਹਨ। ਪਰ ਇਸ ਦੀ ਤਾਸੀਰ ਗਰਮ ਹੁੰਦੀ ਹੈ। ਲਸਣ ਬਹੁਤ ਸਾਰੀਆਂ ਦੁਆਈਆਂ ਵਿਚ ਬਿਮਾਰੀਆਂ ਦੇ ਇਲਾਜ ਲਈ ਵਰਤਿਆ ਜਾਂਦਾ ਹੈ। ਇਸ ਦਾ ਆਚਾਰ ਵੀ ਪਾਇਆ ਜਾਂਦਾ ਹੈ। ਸਬਜ਼ੀਆਂ ਵਿਚ ਅਤੇ ਦਾਲਾਂ ਵਿਚ ਵਰਤਿਆ ਜਾਂਦਾ ਹੈ। ਮਸਾਲੇ ਵਿਚ ਵਰਤਿਆ ਜਾਂਦਾ ਹੈ। ਚੱਟਣੀਆਂ ਵਿਚ ਵਰਤਿਆ ਜਾਂਦਾ ਹੈ। ਹੋਰ ਬਹੁਤ ਸਾਰੇ ਖਾਣ ਪਦਾਰਥਾਂ ਵਿਚ ਵਰਤਿਆ ਜਾਂਦਾ ਹੈ।

ਲਸਣ ਪੈਦਾ ਕਰਨ ਲਈ ਲਸਣ ਦੀ ਤੁਰੀ/ਫਾੜੀ ਨੂੰ ਬੀਜਿਆ ਜਾਂਦਾ ਹੈ। ਤੁਰੀ ਤੋਂ ਹੀ ਲਸਣ ਬਣਦਾ ਹੈ। ਅੱਜ ਤੋਂ ਕੋਈ 50 ਕੁ ਸਾਲ ਪਹਿਲਾਂ ਹਰ ਪਰਿਵਾਰ ਘਰ ਦੀ ਲੋੜ ਜਿੰਨਾ ਲਸਣ ਜ਼ਰੂਰ ਬੀਜਦਾ ਸੀ। ਹੁਣ ਕੋਈ ਵਿਰਲਾ ਜਿਮੀਂਦਾਰ ਹੀ ਲਸਣ ਬੀਜਦਾ ਹੈ। ਹੁਣ ਲਸਣ ਲੋਕੀ ਬਾਜ਼ਾਰ ਵਿਚੋਂ ਖਰੀਦ ਕਰਦੇ ਹਨ।[2]

ਖਤਰਨਾਕ ਰੋਗਾਂ ਵਿਚ

[ਸੋਧੋ]

ਸਾਹ ਦੇ ਰੋਗਾਂ ’ਚ

[ਸੋਧੋ]

ਲੱਸਣ ਦੀਆਂ 3/4 ਕਲੀਆਂ ਨੂੰ ਇੱਕ ਗਿਲਾਸ ਦੁੱਧ ਵਿੱਚ ਉਬਾਲ ਕੇ ਰੋਜ਼ ਰਾਤ ਨੂੰ ਸੌਂਦੇ ਵਕਤ ਪੀਣ ਨਾਲ ਸਾਹ ਦੇ ਰੋਗੀ ਨੂੰ ਆਰਾਮ ਮਿਲਦਾ ਹੈ। ਗੰਭੀਰ ਦੌਰੇ ਸਮੇਂ ਲੱਸਣ ਦੇ ਰਸ ਨੂੰ ਸ਼ਹਿਦ ਵਿੱਚ ਮਿਲਾ ਕੇ ਲੈਣ ਨਾਲ ਚਮਤਕਾਰੀ ਅਸਰ ਹੁੰਦਾ ਹੈ।

ਦਿਲ ਦੇ ਦੌਰੇ ਤੋਂ

[ਸੋਧੋ]

ਜੇਕਰ ਦਿਲ ਦੇ ਦੌਰੇ ਤੋਂ ਬਾਅਦ ਰੋਗੀ ਲੱਸਣ ਖਾਣਾ ਸ਼ੁਰੂ ਕਰ ਦੇਵੇ ਤਾਂ ਉਸ ਨਾਲ ‘ਕਲੈਸਟਰੋਲ’ ਦਾ ਪੱਧਰ ਡਿੱਗਦਾ ਹੈ। ਪਹਿਲਾਂ ਹੋਇਆ ਨੁਕਸਾਨ ਤਾਂ ਪੂਰਿਆ ਨਹੀਂ ਜਾ ਸਕਦਾ, ਪਰ ਲੱਸਣ ਖਾਣ ਨਾਲ ਅੱਗੇ ਤੋਂ ਆਉਣ ਵਾਲੇ ਨਵੇਂ ਦੌਰਿਆਂ ਤੋਂ ਬਚਿਆ ਜਾ ਸਕਦਾ ਹੈ।

ਟੀ.ਬੀ. ਰੋਗ ਤੋਂ

[ਸੋਧੋ]

ਲੱਸਣ ਅਤੇ ਅਦਰਕ ਨੂੰ ਦੁੱਧ ਵਿੱਚ ਉਬਾਲ ਕੇ ਲੈਣ ਨਾਲ ਟੀ.ਬੀ. ਰੋਗ ਨੂੰ ਰੋਕਿਆ ਜਾ ਸਕਦਾ ਹੈ। 500 ਗ੍ਰਾਮ ਦੁੱਧ ’ਚ 10/10 ਗ੍ਰਾਮ ਅਦਰਕ ਅਤੇ ਲੱਸਣ ਪਾ ਕੇ ਚੌਥਾਈ ਹਿੱਸਾ ਬਾਕੀ ਰਹਿ ਜਾਣ ਤੱਕ ਉਬਾਲੋ। ਇਸ ਤਰ੍ਹਾਂ ਤਿਆਰ ਕੀਤਾ ਮਿਸ਼ਰਣ ਦਿਨ ’ਚ ਦੋ ਵਾਰ ਲਓ।

ਹਾਈ ਬਲੱਡ ਪ੍ਰੈਸ਼ਰ

[ਸੋਧੋ]

ਲੱਸਣ ਦੀਆਂ ਰੋਜ਼ਾਨਾ 2/3 ਕਲੀਆਂ ਖਾਲੀ ਪੇਟ ਲੈਣ ਨਾਲ ਛੋਟੀਆਂ-ਛੋਟੀਆਂ ਧਮਣੀਆਂ ਮੁਲਾਇਮ ਹੋ ਜਾਂਦੀਆਂ ਹਨ, ਜਿਸ ਨਾਲ ਖੂਨ ਦੀਆਂ ਨਾਲੀਆਂ ਦਾ ਦਬਾਅ ਸਹਿਜ ਹੋ ਜਾਂਦਾ ਹੈ, ਇਸ ਤਰ੍ਹਾਂ ਬਲੱਡ ਪੈ੍ਰਸ਼ਰ ਜ਼ਿਆਦਾ ਨਹੀਂ ਵਧਦਾ।

ਕੈਂਸਰ ਤੋਂ

[ਸੋਧੋ]

ਜੋ ਵਿਅਕਤੀ ਰੋਜ਼ਾਨਾ ਕਿਸੇ ਨਾ ਕਿਸੇ ਰੂਪ ਵਿੱਚ ਲੱਸਣ ਦਾ ਉਪਯੋਗ ਕਰਦੇ ਹਨ, ਉਨ੍ਹਾਂ ਨੂੰ ਕੈਂਸਰ ਹੋਣ ਦੀਆਂ ਸੰਭਾਵਨਾਵਾਂ ਬਹੁਤ ਘੱਟ ਹੁੰਦੀਆਂ ਹਨ। ਚੂਹਿਆਂ ’ਤੇ ਕੀਤੇ ਗਏ ਇੱਕ ਤਾਜ਼ਾ ਅਧਿਐਨ ’ਚ ਕੁਝ ਚੂਹਿਆਂ ਨੂੰ ਲੱਸਣ ਦਿੱਤਾ ਗਿਆ ਅਤੇ ਕੁਝ ਨੂੰ ਨਹੀਂ। ਜਿਹਨਾਂ ਨੂੰ ਲੱਸਣ ਨਹੀਂ ਦਿੱਤਾ ਗਿਆ ਉਹ ਲੱਸਣ ਖਾਣ ਵਾਲੇ ਚੂਹਿਆਂ ਦੇ ਮੁਕਾਬਲੇ ਘੱਟ ਸਮੇਂ ਤੱਕ ਜੀਵਤ ਰਹੇ ਅਤੇ ਖਾਣ ਵਾਲੇ ਚੂਹੇ ਕਾਫੀ ਸਮਾਂ ਸਿਹਤਮੰਦ ਰਹੇ ਅਤੇ ਉਨ੍ਹਾਂ ਦੀ ਉਮਰ ਵਿੱਚ ਇੱਕ ਤੋਂ ਡੇਢ ਸਾਲ ਤੱਕ ਵਾਧਾ ਰਿਹਾ।

ਫੁੱਟਕਲ ਰੋਗਾਂ ’ਚ

[ਸੋਧੋ]

ਉਲਟੀ ਤੋਂ: ਅਦਰਕ ਅਤੇ ਲੱਸਣ ਦਾ ਰਸ 10/10 ਗ੍ਰਾਮ ਮਾਤਰਾ ’ਚ ਤੁਲਸੀ ਦੇ ਪੱਤਿਆਂ ਦੇ ਚੂਰਨ ’ਚ ਮਿਲਾ ਕੇ ਗੋਲੀਆਂ ਆਦਿ ਬਣਾ ਲਓ। ਚੂਰਨ ਦੀ ਮਾਤਰਾ 25 ਗ੍ਰਾਮ ਤੋਂ ਵੱਧ ਨਹੀਂ ਹੋਣੀ ਚਾਹੀਦੀ। ਇਨ੍ਹਾਂ ਗੋਲੀਆਂ ਨੂੰ ਇੱਕ-ਇੱਕ ਕਰ ਕੇ 4 ਘੰਟੇ ਦੇ ਵਕਫੇ ਬਾਅਦ ਤਾਜ਼ੇ ਪਾਣੀ ਨਾਲ ਲਓ। ਉਲਟੀ ਤੋਂ ਬਚਾਅ ਲਈ ਇਹ ਇੱਕ ਵਧੀਆ ਸਾਧਨ ਹੈ।

ਪਾਚਣ ਪ੍ਰਣਾਲੀ ਦੀ ਗੜਬੜੀ ’ਚ

[ਸੋਧੋ]

ਪੇਟ ਦੇ ਹਾਜ਼ਮੇ ਨੂੰ ਠੀਕ ਰੱਖਣ ਵਿੱਚ ਲੱਸਣ ਸਭ ਤੋਂ ਵੱਧ ਫਾਇਦੇਮੰਦ ਹੈ। ਲਾਰ ਗ੍ਰੰਥੀ ’ਤੇ ਇਸ ਦਾ ਗੁਣਕਾਰੀ ਪ੍ਰਭਾਵ ਪੈਂਦਾ ਹੈ ਅਤੇ ਸਰੀਰ ਵਿਚੋਂ ਹਾਨੀਕਾਰਕ ਪਦਾਰਥਾਂ ਨੂੰ ਬਾਹਰ ਨਿਕਲਣ ਵਿੱਚ ਮਦਦ ਮਿਲਦੀ ਹੈ। ਪਾਚਣ ਪ੍ਰਣਾਲੀ ਨਾਲ ਸਬੰਧਤ ਕੋਈ ਵੀ ਗੜਬੜ ਦੋ ਕਲੀਆਂ ਲੱਸਣ ਦੀਆਂ ਪੀਸ ਕੇ ਦੁੱਧ ਦੇ ਨਾਲ ਲੈਣ ’ਤੇ ਦੂਰ ਹੋ ਜਾਂਦੀ ਹੈ।

ਅੰਤੜੀ ਰੋਗ ਤੋਂ

[ਸੋਧੋ]

ਅੰਤੜੀਆਂ ਦੇ ਰੋਗੀਆਂ ਲਈ ਲੱਸਣ ਵਰਦਾਨ ਸਿੱਧ ਹੋਇਆ ਹੈ। ਸੁੰਗੜਨ ਅਤੇ ਫੈਲਣ ਦੀ ਕਿਰਿਆ ਨੂੰ ਲੱਸਣ ਨਾਲ ਉੱਤੇਜਨਾ ਮਿਲਦੀ ਹੈ, ਜਿਸ ਨਾਲ ਅੰਤੜੀਆਂ ਵਿਚੋਂ ਗੰਦਗੀ ਬਾਹਰ ਨਿਕਲ ਜਾਂਦੀ ਹੈ।

ਕੰਨ ਦਰਦ ਤੋਂ

[ਸੋਧੋ]

ਲੱਸਣ ਦਾ ਰਸ ਤਿਲਾਂ ਦੇ ਤੇਲ ਵਿੱਚ ਮਿਲਾ ਕੇ ਕੰਨਾਂ ਵਿੱਚ ਪਾਉਣ ਨਾਲ ਕੰਨ ਦਰਦ ਦੂਰ ਹੋ ਜਾਂਦਾ ਹੈ। ਮਲਣ ਨਾਲ ਹੋਰ ਦਰਦਾਂ ’ਚ ਵੀ ਲਾਭ ਮਿਲਦਾ ਹੈ।

ਲੱਸਣ ਕਿੰਨਾ ਅਤੇ ਕਿਵੇਂ ਖਾਈਏ?

[ਸੋਧੋ]
  1. ਲੱਸਣ ਦੀਆਂ 3/4 ਕਲੀਆਂ ਹਰ ਰੋਜ਼ ਕੱਚੀਆਂ ਜਾਂ ਕਿਸੇ ਖਾਧ ਪਦਾਰਥ ਵਿੱਚ ਮਿਲਾ ਕੇ ਖਾਣਾ ਠੀਕ ਮੰਨਿਆ ਜਾਂਦਾ ਹੈ।
  2. ਜਿੱਥੋਂ ਤੱਕ ਸੰਭਵ ਹੋ ਸਕੇ ਲੱਸਣ ਕੁਦਰਤੀ ਢੰਗ ਨਾਲ ਹੀ ਖਾਣਾ ਚਾਹੀਦਾ ਹੈ।

ਧਿਆਨ ਰੱਖਣਯੋਗ ਗੱਲਾਂ

[ਸੋਧੋ]
  1. ਜਿੱਥੋਂ ਤੱਕ ਸੰਭਵ ਹੋ ਸਕੇ ਲੱਸਣ ਨੂੰ ਖਾਧ ਪਦਾਰਥ ’ਚ ਮਿਲਾ ਕੇ ਵਰਤੋ। ਇਸ ਤਰ੍ਹਾਂ ਕਰਨ ਨਾਲ ਸਰੀਰ ਨੂੰ ਇਸ ਦਾ ਕੋਈ ਨੁਕਸਾਨ ਨਹੀਂ ਹੁੰਦਾ, ਸਗੋਂ ਇਸ ਦੇ ਗੁਣਾਂ ਵਿੱਚ ਵਾਧਾ ਹੁੰਦਾ ਹੈ।
  2. ਲੱਸਣ ਦਾ ਖਾਲੀ ਪੇਟ ਉਪਯੋਗ ਲੰਮੇ ਸਮੇਂ ਤੱਕ ਨਹੀਂ ਕਰਨਾ ਚਾਹੀਦਾ। ਇਸ ਤਰ੍ਹਾਂ ਅੱਖਾਂ ਦੀ ਰੌਸ਼ਨੀ ਪ੍ਰਭਾਵਿਤ ਹੋ ਸਕਦੀ ਹੈ।
  3. ਲੱਸਣ ਪੀਲੀਏ ਦੇ ਰੋਗੀਆਂ ਲਈ ਇੱਕ ਘਾਤਕ ਪਦਾਰਥ ਹੈ।
  4. ਲੱਸਣ ਨੂੰ ਬੁਢਾਪਾ ਰੋਕਣ ਵਾਲਾ, ਸਰੀਰ ਨੂੰ ਦੁਬਾਰਾ ਜਵਾਨੀ ਦੇਣ ਵਾਲਾ ਮੰਨਿਆ ਗਿਆ ਹੈ, ਪਰ ਜੇਕਰ ਇਸ ਦਾ ਉਪਯੋਗ ਥੋੜ੍ਹੀ-ਥੋੜ੍ਹੀ ਮਾਤਰਾ ਵਿੱਚ ਖਾਧ-ਪਦਾਰਥਾਂ ’ਚ ਮਿਲਾ ਕੇ ਕੀਤਾ ਜਾਵੇ।

ਪੇਟ ਦਾ ਕੈਂਸਰ

[ਸੋਧੋ]

ਲਸਣ ਦੀ ਵਰਤੋ ਕਰਨ ਨਾਲ ਪੇਟ ਦੇ ਕੈਂਸਰ ਦੀ ਘੱਟ ਸੰਭਾਵਨਾ ਹੁੰਦੀ ਹੈ |ਪੇਟ ਕੈਂਸਰ ਹੋਣ ਤੇ ਲਸਣ ਪੀਹ ਕੇ ਪਾਣੀ ਵਿੱਚ ਘੋਲ ਕੇ ਕੁਝ ਹਫਤੇ ਲਿਆ ਜਾ ਸਕਦਾ ਹੈ।

ਗੰਠੀਆ ਵਿੱਚ ਲਸਣ ਖਾਣ ਨਾਲ ਲਾਭ ਹੁੰਦਾ ਹੈ।

ਗੰਜੇਪਣ ਤੋ ਸਿਰ ਤੇ ਲਸਣ ਦਾ ਤੇਲ ਲਾਉਣਾ ਠੀਕ ਮੰਨਿਆ ਗਿਆ ਹੈ ਇਸ ਨੂੰ ਕੁਝ ਹਫਤੇ ਲਾਉਣ ਨਾਲ ਫਰਕ ਪੈ ਸਕਦਾ ਹੈ।

2010 ਦੇ 10 ਵੱਧ ਉਤਪਾਦਕ ਦੇਸ਼ਾਂ ਦੇ ਨਾਮ ਅਤੇ ਉਤਪਾਦਨ
ਦੇਸ਼ ਉਤਪਾਦਨ(ਟਨਾਂ ਵਿੱਚ)
ਚੀਨ 13,664,069
ਭਾਰਤ 833,970
ਦੱਖਣੀ ਕੋਰੀਆ 271,560
ਯੁਨਾਨ 244,626
ਰਸ਼ੀਆ 213,480
ਮਾਇਨਮਾਰ 185,900
ਇਥੋਪੀਆ 180,300
ਅਮਰੀਕਾ 169,510
ਬੰਗਲਾਦੇਸ਼ 164,392
ਯੁਕਰੇਨ 157,400
World 17,674,893

ਹਵਾਲੇ

[ਸੋਧੋ]
  1. Ensminger, AH (1994). Foods & nutrition encyclopedia, Volume 1. CRC Press, 1994. ISBN 0-8493-8980-1. p. 750
  2. Lua error in ਮੌਡਿਊਲ:Citation/CS1 at line 3162: attempt to call field 'year_check' (a nil value).